4ਹੇ ਸੀਦੋਨ ਸ਼ਰਮ ਕਰੋ, ਕਿਉਂ ਜੋ ਸਮੁੰਦਰ ਅਰਥਾਤ ਸਮੁੰਦਰ ਦੇ ਗੜ੍ਹ ਨੇ ਬੋਲਿਆ ਹੈ, “ਨਾ ਤਾਂ ਮੈਨੂੰ ਪੀੜਾ ਲੱਗੀਆਂ ਅਤੇ ਨਾ ਹੀ ਮੈਂ ਜਨਮ ਦਿੱਤਾ, ਮੈਂ ਨਾ ਤਾਂ ਪੁੱਤਰ ਪਾਲੇ ਹਨ ਨਾ ਹੀ ਧੀਆਂ ਪਾਲੀਆ ਹਨ।”
5ਜਦੋਂ ਮਿਸਰ ਦੀ ਗੱਲ ਆਵੇਗੀ, ਉਹ ਸੂਰ ਦੀ ਖ਼ਬਰ ਤੋਂ ਦੁਖੀ ਹੋਣਗੇ।
6ਤਰਸ਼ੀਸ਼ ਨੂੰ ਪਾਰ ਕਰੋ; ਹੇ ਟਾਪੂ ਦੇ ਲੋਕੋ, ਰੋਵੋ।
7ਕੀ ਇਹ ਤੁਹਾਡਾ ਅਨੰਦਮਈ ਸ਼ਹਿਰ ਹੈ, ਜਿਹ ਦਾ ਅਰੰਭ ਪ੍ਰਾਚੀਨ ਸਮੇਂ ਵਿੱਚ ਹੋਇਆ, ਜਿਸ ਦੇ ਪੈਰਾਂ ਨੇ ਉਹ ਨੂੰ ਦੂਰ-ਦੁਰਾਡੇ ਦੇ ਵਿੱਚ ਵੱਸਣ ਲਈ ਲਿਆ ਹੈ?
8ਸੂਰ ਜਿਹੜਾ ਰਾਜਿਆਂ ਦੇ ਸਿਰਾਂ ਉੱਤੇ ਮੁਕਟ ਰੱਖਣ ਵਾਲਾ ਹੈ, ਜਿਸ ਦੇ ਵਪਾਰੀ ਰਾਜਕੁਮਾਰ ਹਨ ਅਤੇ ਜਿਸ ਦੇ ਸੌਦਾਗਰ ਧਰਤੀ ਉੱਤੇ ਆਦਰਯੋਗ ਹਨ, ਉਸ ਦੇ ਵਿਰੁੱਧ ਕਿਸ ਨੇ ਇਹ ਠਾਣਿਆ ਹੈ?