9ਉਹ ਦਾਖ਼ਰਸ ਗੀਤ ਦੇ ਨਾਲ ਨਹੀਂ ਪੀਂਦੇ, ਸ਼ਰਾਬ ਉਹ ਦੇ ਪੀਣ ਵਾਲਿਆਂ ਨੂੰ ਕੌੜੀ ਲੱਗਦੀ ਹੈ।
10ਬਰਬਾਦ ਹੋਇਆ ਸ਼ਹਿਰ ਵਿਰਾਨ ਪਿਆ ਹੈ; ਹਰ ਘਰ ਦੇ ਪ੍ਰਵੇਸ਼ ਦੁਆਰ ਤੇ ਪਾਬੰਦੀ ਹੈ।
11ਉਹ ਗਲੀਆਂ ਵਿੱਚ ਦਾਖ਼ਰਸ ਲਈ ਦੁਹਾਈ ਦਿੰਦੇ ਹਨ। ਸਾਰੀ ਖੁਸ਼ੀ ਉਦਾਸੀ ਵਿੱਚ ਬਦਲ ਜਾਂਦੀ ਹੈ, ਸਾਰੀਆਂ ਖੁਸ਼ੀ ਦੀਆਂ ਆਵਾਜ਼ਾਂ ਧਰਤੀ ਤੋਂ ਦੂਰ ਹੋ ਜਾਂਦੀਆਂ ਹਨ।
12ਸ਼ਹਿਰ ਉਜੜ ਕੇ ਰਹਿ ਗਿਆ ਹੈ, ਉਸ ਦੇ ਫਾਟਕ ਦੇ ਟੁਕੜੇ-ਟੁਕੜੇ ਹੋ ਗਏ ਹਨ।
13ਧਰਤੀ ਉੱਤੇ ਅਤੇ ਕੌਮਾਂ ਵਿੱਚ ਅਜਿਹਾ ਹੀ ਹੋਵੇਗਾ, ਜਿਵੇਂ ਜ਼ੈਤੂਨ ਦੇ ਰੁੱਖ ਨੂੰ ਕੁੱਟਿਆ ਜਾਂਦਾ ਹੈ, ਜਾਂ ਜਿਵੇਂ ਅੰਗੂਰਾਂ ਦੀ ਵਾਢੀ ਤੋਂ ਬਾਅਦ ਝਾੜੀਆਂ ਛੱਡ ਦਿੱਤੀਆਂ ਜਾਂਦੀਆਂ ਹਨ।