ਯਸ਼ਾਯਾਹ 24

ਸ਼ਹਿਰ ਉਜੜ ਕੇ ਰਹਿ ਗਿਆ ਹੈ, ਉਸ ਦੇ ਫਾਟਕ ਦੇ ਟੁਕੜੇ-ਟੁਕੜੇ ਹੋ ਗਏ ਹਨ।

Isaiah 24:12 (UKJV) In the city is left desolation, and the gate is smitten with destruction.

10ਬਰਬਾਦ ਹੋਇਆ ਸ਼ਹਿਰ ਵਿਰਾਨ ਪਿਆ ਹੈ; ਹਰ ਘਰ ਦੇ ਪ੍ਰਵੇਸ਼ ਦੁਆਰ ਤੇ ਪਾਬੰਦੀ ਹੈ।

11ਉਹ ਗਲੀਆਂ ਵਿੱਚ ਦਾਖ਼ਰਸ ਲਈ ਦੁਹਾਈ ਦਿੰਦੇ ਹਨ। ਸਾਰੀ ਖੁਸ਼ੀ ਉਦਾਸੀ ਵਿੱਚ ਬਦਲ ਜਾਂਦੀ ਹੈ, ਸਾਰੀਆਂ ਖੁਸ਼ੀ ਦੀਆਂ ਆਵਾਜ਼ਾਂ ਧਰਤੀ ਤੋਂ ਦੂਰ ਹੋ ਜਾਂਦੀਆਂ ਹਨ।

12ਸ਼ਹਿਰ ਉਜੜ ਕੇ ਰਹਿ ਗਿਆ ਹੈ, ਉਸ ਦੇ ਫਾਟਕ ਦੇ ਟੁਕੜੇ-ਟੁਕੜੇ ਹੋ ਗਏ ਹਨ।

13ਧਰਤੀ ਉੱਤੇ ਅਤੇ ਕੌਮਾਂ ਵਿੱਚ ਅਜਿਹਾ ਹੀ ਹੋਵੇਗਾ, ਜਿਵੇਂ ਜ਼ੈਤੂਨ ਦੇ ਰੁੱਖ ਨੂੰ ਕੁੱਟਿਆ ਜਾਂਦਾ ਹੈ, ਜਾਂ ਜਿਵੇਂ ਅੰਗੂਰਾਂ ਦੀ ਵਾਢੀ ਤੋਂ ਬਾਅਦ ਝਾੜੀਆਂ ਛੱਡ ਦਿੱਤੀਆਂ ਜਾਂਦੀਆਂ ਹਨ।

14ਉਹ ਆਪਣੀਆਂ ਆਵਾਜ਼ਾਂ ਉੱਚੀਆਂ ਕਰਦੇ ਹਨ, ਉਹ ਜੈਕਾਰੇ ਲਾਉਂਦੇ ਹਨ। ਪੱਛਮ ਤੋਂ ਉਹ ਯਾਹਵੇਹ ਦੀ ਮਹਿਮਾ ਦਾ ਗੁਣਗਾਨ ਕਰਦੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.