ਯਸ਼ਾਯਾਹ 24

ਧਰਤੀ ਉੱਤੇ ਅਤੇ ਕੌਮਾਂ ਵਿੱਚ ਅਜਿਹਾ ਹੀ ਹੋਵੇਗਾ, ਜਿਵੇਂ ਜ਼ੈਤੂਨ ਦੇ ਰੁੱਖ ਨੂੰ ਕੁੱਟਿਆ ਜਾਂਦਾ ਹੈ, ਜਾਂ ਜਿਵੇਂ ਅੰਗੂਰਾਂ ਦੀ ਵਾਢੀ ਤੋਂ ਬਾਅਦ ਝਾੜੀਆਂ ਛੱਡ ਦਿੱਤੀਆਂ ਜਾਂਦੀਆਂ ਹਨ।

Isaiah 24:13 (UKJV) When thus it shall be in the midst of the land among the people, there shall be as the shaking of an olive tree, and as the gleaning grapes when the vintage is done.

11ਉਹ ਗਲੀਆਂ ਵਿੱਚ ਦਾਖ਼ਰਸ ਲਈ ਦੁਹਾਈ ਦਿੰਦੇ ਹਨ। ਸਾਰੀ ਖੁਸ਼ੀ ਉਦਾਸੀ ਵਿੱਚ ਬਦਲ ਜਾਂਦੀ ਹੈ, ਸਾਰੀਆਂ ਖੁਸ਼ੀ ਦੀਆਂ ਆਵਾਜ਼ਾਂ ਧਰਤੀ ਤੋਂ ਦੂਰ ਹੋ ਜਾਂਦੀਆਂ ਹਨ।

12ਸ਼ਹਿਰ ਉਜੜ ਕੇ ਰਹਿ ਗਿਆ ਹੈ, ਉਸ ਦੇ ਫਾਟਕ ਦੇ ਟੁਕੜੇ-ਟੁਕੜੇ ਹੋ ਗਏ ਹਨ।

13ਧਰਤੀ ਉੱਤੇ ਅਤੇ ਕੌਮਾਂ ਵਿੱਚ ਅਜਿਹਾ ਹੀ ਹੋਵੇਗਾ, ਜਿਵੇਂ ਜ਼ੈਤੂਨ ਦੇ ਰੁੱਖ ਨੂੰ ਕੁੱਟਿਆ ਜਾਂਦਾ ਹੈ, ਜਾਂ ਜਿਵੇਂ ਅੰਗੂਰਾਂ ਦੀ ਵਾਢੀ ਤੋਂ ਬਾਅਦ ਝਾੜੀਆਂ ਛੱਡ ਦਿੱਤੀਆਂ ਜਾਂਦੀਆਂ ਹਨ।

14ਉਹ ਆਪਣੀਆਂ ਆਵਾਜ਼ਾਂ ਉੱਚੀਆਂ ਕਰਦੇ ਹਨ, ਉਹ ਜੈਕਾਰੇ ਲਾਉਂਦੇ ਹਨ। ਪੱਛਮ ਤੋਂ ਉਹ ਯਾਹਵੇਹ ਦੀ ਮਹਿਮਾ ਦਾ ਗੁਣਗਾਨ ਕਰਦੇ ਹਨ।

15ਇਸ ਲਈ ਪੂਰਬ ਵਿੱਚ ਯਾਹਵੇਹ ਦੀ ਮਹਿਮਾ ਕਰੋ; ਸਮੁੰਦਰ ਦੇ ਟਾਪੂਆਂ ਵਿੱਚ ਯਾਹਵੇਹ, ਇਸਰਾਏਲ ਦੇ ਪਰਮੇਸ਼ਵਰ ਦੇ ਨਾਮ ਨੂੰ ਉੱਚਾ ਕਰੋ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.