ਯਸ਼ਾਯਾਹ 24

ਅਸੀਂ ਧਰਤੀ ਦੇ ਸਿਰੇ ਤੋਂ ਇਹ ਗਾਉਂਦੇ ਸੁਣਦੇ ਹਾਂ: “ਧਰਮੀ ਦੀ ਮਹਿਮਾ।” ਪਰ ਮੈਂ ਆਖਿਆ, “ਮੇਰੇ ਲਈ ਕੋਈ ਆਸ ਨਹੀਂ, ਮੇਰੇ ਲਈ ਕੋਈ ਆਸ ਨਹੀਂ! ਹਾਏ ਮੇਰੇ ਉੱਤੇ! ਠੱਗਾਂ ਨੇ ਠੱਗੀ ਕੀਤੀ! ਹਾਂ, ਠੱਗਾਂ ਨੇ ਠੱਗੀ ਕੀਤੀ!”

Isaiah 24:16 (UKJV) From the uttermost part of the earth have we heard songs, even glory to the righteous. But I said, My leanness, my leanness, woe unto me! the treacherous dealers have dealt treacherously; yea, the treacherous dealers have dealt very treacherously.

14ਉਹ ਆਪਣੀਆਂ ਆਵਾਜ਼ਾਂ ਉੱਚੀਆਂ ਕਰਦੇ ਹਨ, ਉਹ ਜੈਕਾਰੇ ਲਾਉਂਦੇ ਹਨ। ਪੱਛਮ ਤੋਂ ਉਹ ਯਾਹਵੇਹ ਦੀ ਮਹਿਮਾ ਦਾ ਗੁਣਗਾਨ ਕਰਦੇ ਹਨ।

15ਇਸ ਲਈ ਪੂਰਬ ਵਿੱਚ ਯਾਹਵੇਹ ਦੀ ਮਹਿਮਾ ਕਰੋ; ਸਮੁੰਦਰ ਦੇ ਟਾਪੂਆਂ ਵਿੱਚ ਯਾਹਵੇਹ, ਇਸਰਾਏਲ ਦੇ ਪਰਮੇਸ਼ਵਰ ਦੇ ਨਾਮ ਨੂੰ ਉੱਚਾ ਕਰੋ।

16ਅਸੀਂ ਧਰਤੀ ਦੇ ਸਿਰੇ ਤੋਂ ਇਹ ਗਾਉਂਦੇ ਸੁਣਦੇ ਹਾਂ: “ਧਰਮੀ ਦੀ ਮਹਿਮਾ।” ਪਰ ਮੈਂ ਆਖਿਆ, “ਮੇਰੇ ਲਈ ਕੋਈ ਆਸ ਨਹੀਂ, ਮੇਰੇ ਲਈ ਕੋਈ ਆਸ ਨਹੀਂ! ਹਾਏ ਮੇਰੇ ਉੱਤੇ! ਠੱਗਾਂ ਨੇ ਠੱਗੀ ਕੀਤੀ! ਹਾਂ, ਠੱਗਾਂ ਨੇ ਠੱਗੀ ਕੀਤੀ!”

17ਹੇ ਧਰਤੀ ਦੇ ਲੋਕੋ, ਡਰ, ਟੋਆ ਅਤੇ ਫੰਦਾ ਤੁਹਾਡੀ ਉਡੀਕ ਵਿੱਚ ਹਨ।

18ਜੋ ਕੋਈ ਦਹਿਸ਼ਤ ਦੀ ਆਵਾਜ਼ ਵਿੱਚ ਭੱਜਦਾ ਹੈ ਇੱਕ ਟੋਏ ਵਿੱਚ ਡਿੱਗ ਜਾਵੇਗਾ। ਜੋ ਕੋਈ ਟੋਏ ਵਿੱਚੋਂ ਚੜ੍ਹੇਗਾ ਉਹ ਫੰਦੇ ਵਿੱਚ ਫਸ ਜਾਵੇਗਾ। ਅਕਾਸ਼ ਦੇ ਦਰਵਾਜ਼ੇ ਖੁੱਲ੍ਹ ਜਾਂਦੇ ਹਨ, ਧਰਤੀ ਦੀਆਂ ਨੀਹਾਂ ਹਿੱਲ ਜਾਂਦੀਆਂ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.