15ਇਸ ਲਈ ਪੂਰਬ ਵਿੱਚ ਯਾਹਵੇਹ ਦੀ ਮਹਿਮਾ ਕਰੋ; ਸਮੁੰਦਰ ਦੇ ਟਾਪੂਆਂ ਵਿੱਚ ਯਾਹਵੇਹ, ਇਸਰਾਏਲ ਦੇ ਪਰਮੇਸ਼ਵਰ ਦੇ ਨਾਮ ਨੂੰ ਉੱਚਾ ਕਰੋ।
16ਅਸੀਂ ਧਰਤੀ ਦੇ ਸਿਰੇ ਤੋਂ ਇਹ ਗਾਉਂਦੇ ਸੁਣਦੇ ਹਾਂ: “ਧਰਮੀ ਦੀ ਮਹਿਮਾ।” ਪਰ ਮੈਂ ਆਖਿਆ, “ਮੇਰੇ ਲਈ ਕੋਈ ਆਸ ਨਹੀਂ, ਮੇਰੇ ਲਈ ਕੋਈ ਆਸ ਨਹੀਂ! ਹਾਏ ਮੇਰੇ ਉੱਤੇ! ਠੱਗਾਂ ਨੇ ਠੱਗੀ ਕੀਤੀ! ਹਾਂ, ਠੱਗਾਂ ਨੇ ਠੱਗੀ ਕੀਤੀ!”
17ਹੇ ਧਰਤੀ ਦੇ ਲੋਕੋ, ਡਰ, ਟੋਆ ਅਤੇ ਫੰਦਾ ਤੁਹਾਡੀ ਉਡੀਕ ਵਿੱਚ ਹਨ।
18ਜੋ ਕੋਈ ਦਹਿਸ਼ਤ ਦੀ ਆਵਾਜ਼ ਵਿੱਚ ਭੱਜਦਾ ਹੈ ਇੱਕ ਟੋਏ ਵਿੱਚ ਡਿੱਗ ਜਾਵੇਗਾ। ਜੋ ਕੋਈ ਟੋਏ ਵਿੱਚੋਂ ਚੜ੍ਹੇਗਾ ਉਹ ਫੰਦੇ ਵਿੱਚ ਫਸ ਜਾਵੇਗਾ। ਅਕਾਸ਼ ਦੇ ਦਰਵਾਜ਼ੇ ਖੁੱਲ੍ਹ ਜਾਂਦੇ ਹਨ, ਧਰਤੀ ਦੀਆਂ ਨੀਹਾਂ ਹਿੱਲ ਜਾਂਦੀਆਂ ਹਨ।
19ਧਰਤੀ ਪੂਰੀ ਤਰ੍ਹਾਂ ਹੀ ਟੁੱਟ ਗਈ, ਧਰਤੀ ਪੂਰੀ ਤਰ੍ਹਾਂ ਹੀ ਪਾਟ ਗਈ, ਧਰਤੀ ਪੂਰੀ ਤਰ੍ਹਾਂ ਹੀ ਹਿਲਾਈ ਗਈ।