8ਉਹ ਮੌਤ ਨੂੰ ਸਦਾ ਲਈ ਨਿਗਲ ਲਵੇਗਾ। ਸਰਬਸ਼ਕਤੀਮਾਨ ਯਾਹਵੇਹ ਸਾਰੇ ਚਿਹਰਿਆਂ ਤੋਂ ਹੰਝੂ ਪੂੰਝ ਦੇਵੇਗਾ; ਉਹ ਆਪਣੇ ਲੋਕਾਂ ਦੀ ਬੇਇੱਜ਼ਤੀ। ਧਰਤੀ ਉੱਤੋਂ ਦੂਰ ਕਰੇਗਾ। ਯਾਹਵੇਹ ਦਾ ਵਾਕ ਹੈ।
9ਉਸ ਦਿਨ ਉਹ ਆਖਣਗੇ, “ਯਕੀਨਨ ਇਹ ਸਾਡਾ ਪਰਮੇਸ਼ਵਰ ਹੈ; ਅਸੀਂ ਉਸ ਉੱਤੇ ਭਰੋਸਾ ਕੀਤਾ ਅਤੇ ਉਸ ਨੇ ਸਾਨੂੰ ਬਚਾਇਆ ਹੈ, ਇਹ ਯਾਹਵੇਹ ਹੈ, ਅਸੀਂ ਉਸ ਵਿੱਚ ਭਰੋਸਾ ਕੀਤਾ ਹੈ; ਆਓ ਅਸੀਂ ਉਸ ਦੀ ਮੁਕਤੀ ਵਿੱਚ ਖੁਸ਼ੀ ਮਨਾਈਏ ਅਤੇ ਅਨੰਦ ਕਰੀਏ।”
10ਯਾਹਵੇਹ ਦਾ ਹੱਥ ਇਸ ਪਹਾੜ ਉੱਤੇ ਟਿਕਿਆਂ ਰਹੇਗਾ, ਪਰ ਮੋਆਬ ਆਪਣੀ ਧਰਤੀ ਵਿੱਚ ਮਿੱਧਿਆ ਜਾਵੇਗਾ ਜਿਵੇਂ ਰੂੜੀ ਵਿੱਚ ਤੂੜੀ ਨੂੰ ਮਿੱਧਿਆ ਜਾਂਦਾ ਹੈ।
11ਅਤੇ ਉਹ ਉਸ ਦੇ ਵਿਚਕਾਰ ਆਪਣੇ ਹੱਥ ਮਾਰੇਗਾ, ਜਿਵੇਂ ਤੈਰਾਕ ਆਪਣੇ ਹੱਥ ਤੈਰਨ ਲਈ ਮਾਰਦਾ ਹੈ, ਪਰ ਉਹ ਉਸ ਦੇ ਘਮੰਡ ਨੂੰ, ਉਸ ਦੇ ਹੱਥਾਂ ਦੀ ਚਲਾਕੀ ਸਮੇਤ ਨੀਵਾਂ ਕਰ ਦੇਵੇਗਾ।
12ਉਹ ਤੁਹਾਡੀਆਂ ਉੱਚੀਆਂ ਕਿਲ੍ਹੇ ਵਾਲੀਆਂ ਕੰਧਾਂ ਨੂੰ ਢਾਹ ਦੇਵੇਗਾ ਅਤੇ ਉਨ੍ਹਾਂ ਨੂੰ ਨੀਵਾਂ ਕਰ ਦੇਵੇਗਾ। ਉਹ ਉਨ੍ਹਾਂ ਨੂੰ ਧਰਤੀ ਉੱਤੇ, ਮਿੱਟੀ ਵਿੱਚ ਲੈ ਜਾਵੇਗਾ।