ਯਸ਼ਾਯਾਹ 25

ਉਹ ਮੌਤ ਨੂੰ ਸਦਾ ਲਈ ਨਿਗਲ ਲਵੇਗਾ। ਸਰਬਸ਼ਕਤੀਮਾਨ ਯਾਹਵੇਹ ਸਾਰੇ ਚਿਹਰਿਆਂ ਤੋਂ ਹੰਝੂ ਪੂੰਝ ਦੇਵੇਗਾ; ਉਹ ਆਪਣੇ ਲੋਕਾਂ ਦੀ ਬੇਇੱਜ਼ਤੀ। ਧਰਤੀ ਉੱਤੋਂ ਦੂਰ ਕਰੇਗਾ। ਯਾਹਵੇਹ ਦਾ ਵਾਕ ਹੈ।

Isaiah 25:8 (UKJV) He will swallow up death in victory; and the Lord GOD will wipe away tears from off all faces; and the rebuke of his people shall he take away from off all the earth: for the LORD has spoken it.

6ਇਸ ਪਹਾੜ ਉੱਤੇ ਸਰਬਸ਼ਕਤੀਮਾਨ ਯਾਹਵੇਹ ਸਾਰੇ ਲੋਕਾਂ ਲਈ ਇੱਕ ਅਮੀਰ ਭੋਜਨ ਦਾ ਤਿਉਹਾਰ ਤਿਆਰ ਕਰੇਗਾ, ਪੁਰਾਣੀ ਦਾਖ਼ਰਸ ਦੀ ਦਾਅਵਤ ਸਭ ਤੋਂ ਵਧੀਆ ਮੀਟ ਅਤੇ ਸਭ ਤੋਂ ਵਧੀਆ ਦਾਖ਼ਰਸ।

7ਅਤੇ ਇਸ ਪਰਬਤ ਤੇ ਉਸ ਪੜਦੇ ਨੂੰ ਨਾਸ ਕਰੇਗਾ, ਉਸ ਪੜਦੇ ਨੂੰ ਜਿਹੜਾ ਸਾਰਿਆਂ ਲੋਕਾਂ ਉੱਤੇ ਪਿਆ ਹੈ, ਨਾਲੇ ਉਸ ਕੱਜਣ ਨੂੰ ਜਿਹੜਾ ਸਾਰੀਆਂ ਕੌਮਾਂ ਉੱਤੇ ਲਟਕਦਾ ਹੈ।

8ਉਹ ਮੌਤ ਨੂੰ ਸਦਾ ਲਈ ਨਿਗਲ ਲਵੇਗਾ। ਸਰਬਸ਼ਕਤੀਮਾਨ ਯਾਹਵੇਹ ਸਾਰੇ ਚਿਹਰਿਆਂ ਤੋਂ ਹੰਝੂ ਪੂੰਝ ਦੇਵੇਗਾ; ਉਹ ਆਪਣੇ ਲੋਕਾਂ ਦੀ ਬੇਇੱਜ਼ਤੀ। ਧਰਤੀ ਉੱਤੋਂ ਦੂਰ ਕਰੇਗਾ। ਯਾਹਵੇਹ ਦਾ ਵਾਕ ਹੈ।

9ਉਸ ਦਿਨ ਉਹ ਆਖਣਗੇ, “ਯਕੀਨਨ ਇਹ ਸਾਡਾ ਪਰਮੇਸ਼ਵਰ ਹੈ; ਅਸੀਂ ਉਸ ਉੱਤੇ ਭਰੋਸਾ ਕੀਤਾ ਅਤੇ ਉਸ ਨੇ ਸਾਨੂੰ ਬਚਾਇਆ ਹੈ, ਇਹ ਯਾਹਵੇਹ ਹੈ, ਅਸੀਂ ਉਸ ਵਿੱਚ ਭਰੋਸਾ ਕੀਤਾ ਹੈ; ਆਓ ਅਸੀਂ ਉਸ ਦੀ ਮੁਕਤੀ ਵਿੱਚ ਖੁਸ਼ੀ ਮਨਾਈਏ ਅਤੇ ਅਨੰਦ ਕਰੀਏ।”

10ਯਾਹਵੇਹ ਦਾ ਹੱਥ ਇਸ ਪਹਾੜ ਉੱਤੇ ਟਿਕਿਆਂ ਰਹੇਗਾ, ਪਰ ਮੋਆਬ ਆਪਣੀ ਧਰਤੀ ਵਿੱਚ ਮਿੱਧਿਆ ਜਾਵੇਗਾ ਜਿਵੇਂ ਰੂੜੀ ਵਿੱਚ ਤੂੜੀ ਨੂੰ ਮਿੱਧਿਆ ਜਾਂਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.