ਯਸ਼ਾਯਾਹ 26

ਹੇ ਯਾਹਵੇਹ, ਤੇਰੇ ਮੁਰਦੇ ਜੀਉਣਗੇ, ਉਨ੍ਹਾਂ ਦੀਆਂ ਲੋਥਾਂ ਉੱਠਣਗੀਆਂ। ਹੇ ਖ਼ਾਕ ਦੇ ਵਾਸੀਓ, ਜਾਗੋ, ਜੈਕਾਰਾ ਗਜਾਓ! ਕਿਉਂ ਜੋ ਤੇਰੀ ਤ੍ਰੇਲ ਬੂਟੀਆਂ ਦੀ ਤ੍ਰੇਲ ਵਰਗੀ ਹੈ, ਅਤੇ ਧਰਤੀ ਮਰੇ ਹੋਇਆਂ ਨੂੰ ਮੋੜ ਦੇਵੇਗੀ।

Isaiah 26:19 (UKJV) Your dead men shall live, together with my dead body shall they arise. Awake and sing, all of you that dwell in dust: for your dew is as the dew of herbs, and the earth shall cast out the dead.

17ਜਿਵੇਂ ਇੱਕ ਗਰਭਵਤੀ ਔਰਤ ਦੇ ਜਨਮ ਦੇ ਦਿਨ ਨੇੜੇ ਹੁੰਦੇ ਹਨ, ਆਪਣੀਆਂ ਪੀੜਾਂ ਵਿੱਚ ਤੜਫ਼ਦੀ ਅਤੇ ਚਿੱਲਾਉਂਦੀ ਹੈ, ਉਸੇ ਤਰ੍ਹਾਂ ਹੀ ਹੇ ਯਾਹਵੇਹ ਅਸੀਂ ਵੀ ਤੇਰੇ ਹਜ਼ੂਰ ਸੀ!

18ਅਸੀਂ ਗਰਭੀ ਹੋਏ, ਅਸੀਂ ਤੜਫ਼ੇ, ਪਰ ਅਸੀਂ ਹਵਾ ਨੂੰ ਜਨਮ ਦਿੱਤਾ। ਅਸੀਂ ਧਰਤੀ ਵਿੱਚ ਬਚਾਓ ਦਾ ਕੋਈ ਕੰਮ ਨਹੀਂ ਕੀਤਾ, ਅਤੇ ਸੰਸਾਰ ਦੇ ਲੋਕ ਜੀਵਨ ਵਿੱਚ ਨਹੀਂ ਆਏ।

19ਹੇ ਯਾਹਵੇਹ, ਤੇਰੇ ਮੁਰਦੇ ਜੀਉਣਗੇ, ਉਨ੍ਹਾਂ ਦੀਆਂ ਲੋਥਾਂ ਉੱਠਣਗੀਆਂ। ਹੇ ਖ਼ਾਕ ਦੇ ਵਾਸੀਓ, ਜਾਗੋ, ਜੈਕਾਰਾ ਗਜਾਓ! ਕਿਉਂ ਜੋ ਤੇਰੀ ਤ੍ਰੇਲ ਬੂਟੀਆਂ ਦੀ ਤ੍ਰੇਲ ਵਰਗੀ ਹੈ, ਅਤੇ ਧਰਤੀ ਮਰੇ ਹੋਇਆਂ ਨੂੰ ਮੋੜ ਦੇਵੇਗੀ।

20ਹੇ ਮੇਰੇ ਲੋਕੋ, ਆਪਣੀਆਂ ਕੋਠੜੀਆਂ ਵਿੱਚ ਵੜੋ ਅਤੇ ਆਪਣੇ ਪਿੱਛੇ ਦਰਵਾਜ਼ੇ ਬੰਦ ਕਰੋ। ਆਪਣੇ ਆਪ ਨੂੰ ਥੋੜੀ ਦੇਰ ਲਈ ਲੁਕਾ ਲੈ ਜਦ ਤੱਕ ਉਸ ਦਾ ਕ੍ਰੋਧ ਨਾ ਲੰਘ ਜਾਵੇ।

21ਵੇਖੋ, ਯਾਹਵੇਹ ਧਰਤੀ ਦੇ ਲੋਕਾਂ ਨੂੰ ਉਨ੍ਹਾਂ ਦੇ ਪਾਪਾਂ ਦੀ ਸਜ਼ਾ ਦੇਣ ਲਈ ਆਪਣੇ ਨਿਵਾਸ ਸਥਾਨ ਤੋਂ ਬਾਹਰ ਆ ਰਿਹਾ ਹੈ। ਧਰਤੀ ਆਪਣੇ ਉੱਤੇ ਵਹਾਏ ਗਏ ਲਹੂ ਨੂੰ ਪ੍ਰਗਟ ਕਰੇਗੀ; ਧਰਤੀ ਆਪਣੇ ਵੱਢੇ ਹੋਏ ਲੋਕਾਂ ਨੂੰ ਫੇਰ ਨਹੀਂ ਢੱਕੇਗੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.