19ਹੇ ਯਾਹਵੇਹ, ਤੇਰੇ ਮੁਰਦੇ ਜੀਉਣਗੇ, ਉਨ੍ਹਾਂ ਦੀਆਂ ਲੋਥਾਂ ਉੱਠਣਗੀਆਂ। ਹੇ ਖ਼ਾਕ ਦੇ ਵਾਸੀਓ, ਜਾਗੋ, ਜੈਕਾਰਾ ਗਜਾਓ! ਕਿਉਂ ਜੋ ਤੇਰੀ ਤ੍ਰੇਲ ਬੂਟੀਆਂ ਦੀ ਤ੍ਰੇਲ ਵਰਗੀ ਹੈ, ਅਤੇ ਧਰਤੀ ਮਰੇ ਹੋਇਆਂ ਨੂੰ ਮੋੜ ਦੇਵੇਗੀ।
20ਹੇ ਮੇਰੇ ਲੋਕੋ, ਆਪਣੀਆਂ ਕੋਠੜੀਆਂ ਵਿੱਚ ਵੜੋ ਅਤੇ ਆਪਣੇ ਪਿੱਛੇ ਦਰਵਾਜ਼ੇ ਬੰਦ ਕਰੋ। ਆਪਣੇ ਆਪ ਨੂੰ ਥੋੜੀ ਦੇਰ ਲਈ ਲੁਕਾ ਲੈ ਜਦ ਤੱਕ ਉਸ ਦਾ ਕ੍ਰੋਧ ਨਾ ਲੰਘ ਜਾਵੇ।
21ਵੇਖੋ, ਯਾਹਵੇਹ ਧਰਤੀ ਦੇ ਲੋਕਾਂ ਨੂੰ ਉਨ੍ਹਾਂ ਦੇ ਪਾਪਾਂ ਦੀ ਸਜ਼ਾ ਦੇਣ ਲਈ ਆਪਣੇ ਨਿਵਾਸ ਸਥਾਨ ਤੋਂ ਬਾਹਰ ਆ ਰਿਹਾ ਹੈ। ਧਰਤੀ ਆਪਣੇ ਉੱਤੇ ਵਹਾਏ ਗਏ ਲਹੂ ਨੂੰ ਪ੍ਰਗਟ ਕਰੇਗੀ; ਧਰਤੀ ਆਪਣੇ ਵੱਢੇ ਹੋਏ ਲੋਕਾਂ ਨੂੰ ਫੇਰ ਨਹੀਂ ਢੱਕੇਗੀ।