1ਉਸ ਦਿਨ, ਯਾਹਵੇਹ ਆਪਣੀ ਤਲਵਾਰ ਨਾਲ ਸਜ਼ਾ ਦੇਵੇਗਾ, ਆਪਣੀ ਭਿਆਨਕ, ਵੱਡੀ ਅਤੇ ਤਾਕਤਵਰ ਤਲਵਾਰ ਨਾਲ, ਲਿਵਯਾਥਾਨ ਨੱਠਣ ਵਾਲੇ ਸੱਪ ਉੱਤੇ ਅਰਥਾਤ ਲਿਵਯਾਥਾਨ ਕੁੰਡਲੀਦਾਰ ਸੱਪ ਉੱਤੇ ਸਜ਼ਾ ਲਾਵੇਗਾ ਅਤੇ ਉਸ ਅਜਗਰ ਨੂੰ ਜਿਹੜਾ ਸਮੁੰਦਰ ਵਿੱਚ ਹੈ ਘਾਤ ਕਰੇਗਾ।
2ਉਸ ਦਿਨ, “ਇੱਕ ਫਲਦਾਰ ਅੰਗੂਰੀ ਬਾਗ਼ ਲਈ ਮਿੱਠਾ ਗੀਤ ਗਾਇਓ!
3ਮੈਂ, ਯਾਹਵੇਹ, ਇਸ ਦੀ ਨਿਗਰਾਨੀ ਕਰਦਾ ਹਾਂ; ਮੈਂ ਇਸ ਨੂੰ ਲਗਾਤਾਰ ਪਾਣੀ ਦਿੰਦਾ ਹਾਂ। ਮੈਂ ਦਿਨ ਰਾਤ ਇਸ ਦੀ ਰਾਖੀ ਕਰਦਾ ਹਾਂ ਤਾਂ ਜੋ ਕੋਈ ਇਸ ਨੂੰ ਨੁਕਸਾਨ ਨਾ ਪਹੁੰਚਾ ਸਕੇ।