ਯਸ਼ਾਯਾਹ 27

ਯੁੱਧ ਅਤੇ ਗ਼ੁਲਾਮੀ ਨਾਲ ਤੁਸੀਂ ਉਹ ਦੇ ਨਾਲ ਝਗੜਾ ਕਰਦੇ ਹੋ, ਆਪਣੇ ਭਿਆਨਕ ਧਮਾਕੇ ਨਾਲ ਉਹ ਉਸ ਨੂੰ ਬਾਹਰ ਕੱਢਦਾ ਹੈ, ਜਿਸ ਦਿਨ ਪੂਰਬੀ ਹਵਾ ਵਗਦੀ ਹੈ।

Isaiah 27:8 (UKJV) In measure, when it shoots forth, you will debate with it: he stays his rough wind in the day of the east wind.

6ਆਉਣ ਵਾਲੇ ਦਿਨਾਂ ਵਿੱਚ ਯਾਕੋਬ ਜੜ੍ਹ ਫੜ ਲਵੇਗਾ, ਇਸਰਾਏਲ ਫੁੱਟੇਗਾ ਅਤੇ ਫੁੱਲੇਗਾ ਅਤੇ ਸਾਰੇ ਸੰਸਾਰ ਨੂੰ ਫਲਾਂ ਨਾਲ ਭਰ ਦੇਵੇਗਾ।

7ਕੀ ਯਾਹਵੇਹ ਨੇ ਉਹਨਾਂ ਨੂੰ ਅਜਿਹਾ ਮਾਰਿਆ, ਜਿਵੇਂ ਉਸ ਨੇ ਉਹਨਾਂ ਦੇ ਮਾਰਨ ਵਾਲਿਆਂ ਨੂੰ ਮਾਰਿਆ? ਕੀ ਉਹ ਮਾਰੀ ਗਈ ਹੈ ਜਿਵੇਂ ਉਹ ਮਾਰੇ ਗਏ ਸਨ ਜਿਨ੍ਹਾਂ ਨੇ ਉਸ ਨੂੰ ਮਾਰਿਆ ਸੀ?

8ਯੁੱਧ ਅਤੇ ਗ਼ੁਲਾਮੀ ਨਾਲ ਤੁਸੀਂ ਉਹ ਦੇ ਨਾਲ ਝਗੜਾ ਕਰਦੇ ਹੋ, ਆਪਣੇ ਭਿਆਨਕ ਧਮਾਕੇ ਨਾਲ ਉਹ ਉਸ ਨੂੰ ਬਾਹਰ ਕੱਢਦਾ ਹੈ, ਜਿਸ ਦਿਨ ਪੂਰਬੀ ਹਵਾ ਵਗਦੀ ਹੈ।

9ਜਦੋਂ ਯਾਕੋਬ ਜਗਵੇਦੀਆਂ ਦੇ ਪੱਥਰਾਂ ਨੂੰ ਤੋੜ ਦੇਵੇਗਾ, ਨਾ ਤਾਂ ਕੋਈ ਅਸ਼ੇਰਾਹ ਅਤੇ ਨਾ ਹੀ ਕੋਈ ਧੂਪ ਜਗਵੇਦੀ ਖੜੀ ਰਹੇਗੀ ਤਦ ਯਾਕੋਬ ਦਾ ਪਾਪ ਮਾਫ਼ ਕੀਤਾ ਜਾਵੇਗਾ, ਅਤੇ ਇਹ ਉਸਦੇ ਪਾਪਾਂ ਦਾ ਪ੍ਰਾਸਚਿਤ ਹੋਵੇਗਾ।

10ਗੜ੍ਹ ਵਾਲਾ ਸ਼ਹਿਰ ਵਿਰਾਨ ਖੜ੍ਹਾ ਹੈ, ਇੱਕ ਛੱਡਿਆ ਹੋਇਆ ਨਿਵਾਸ, ਉਜਾੜ ਵਾਂਗੂੰ ਤਿਆਗਿਆ ਹੋਇਆ ਹੈ; ਉੱਥੇ ਵੱਛੇ ਚਰਨਗੇ, ਉੱਥੇ ਉਹ ਬੈਠਣਗੇ। ਅਤੇ ਉਹ ਦੀਆਂ ਟਹਿਣੀਆਂ ਨੂੰ ਖਾ ਜਾਵੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.