4ਮੈਂ ਗੁੱਸੇ ਨਹੀਂ ਹਾਂ, ਜੇਕਰ ਕੰਡੇ ਅਤੇ ਕੰਡਿਆਲੇ ਮੇਰੇ ਵਿਰੁੱਧ ਲੜਾਈ ਵਿੱਚ ਹੁੰਦੇ! ਮੈਂ ਉਨ੍ਹਾਂ ਦੇ ਉੱਤੇ ਚੜ੍ਹਾਈ ਕਰਦਾ, ਮੈਂ ਉਨ੍ਹਾਂ ਨੂੰ ਇਕੱਠੇ ਸਾੜ ਸੁੱਟਦਾ।
5ਨਹੀਂ ਤਾਂ ਉਨ੍ਹਾਂ ਨੂੰ ਮੇਰੇ ਕੋਲ ਪਨਾਹ ਲਈ ਆਉਣ ਦਿਓ। ਉਹ ਮੇਰੇ ਨਾਲ ਸੁਲ੍ਹਾ ਕਰਨ, ਹਾਂ, ਉਹ ਮੇਰੇ ਨਾਲ ਸੁਲ੍ਹਾ ਕਰ ਲੈਣ।”
6ਆਉਣ ਵਾਲੇ ਦਿਨਾਂ ਵਿੱਚ ਯਾਕੋਬ ਜੜ੍ਹ ਫੜ ਲਵੇਗਾ, ਇਸਰਾਏਲ ਫੁੱਟੇਗਾ ਅਤੇ ਫੁੱਲੇਗਾ ਅਤੇ ਸਾਰੇ ਸੰਸਾਰ ਨੂੰ ਫਲਾਂ ਨਾਲ ਭਰ ਦੇਵੇਗਾ।
7ਕੀ ਯਾਹਵੇਹ ਨੇ ਉਹਨਾਂ ਨੂੰ ਅਜਿਹਾ ਮਾਰਿਆ, ਜਿਵੇਂ ਉਸ ਨੇ ਉਹਨਾਂ ਦੇ ਮਾਰਨ ਵਾਲਿਆਂ ਨੂੰ ਮਾਰਿਆ? ਕੀ ਉਹ ਮਾਰੀ ਗਈ ਹੈ ਜਿਵੇਂ ਉਹ ਮਾਰੇ ਗਏ ਸਨ ਜਿਨ੍ਹਾਂ ਨੇ ਉਸ ਨੂੰ ਮਾਰਿਆ ਸੀ?
8ਯੁੱਧ ਅਤੇ ਗ਼ੁਲਾਮੀ ਨਾਲ ਤੁਸੀਂ ਉਹ ਦੇ ਨਾਲ ਝਗੜਾ ਕਰਦੇ ਹੋ, ਆਪਣੇ ਭਿਆਨਕ ਧਮਾਕੇ ਨਾਲ ਉਹ ਉਸ ਨੂੰ ਬਾਹਰ ਕੱਢਦਾ ਹੈ, ਜਿਸ ਦਿਨ ਪੂਰਬੀ ਹਵਾ ਵਗਦੀ ਹੈ।