ਯਸ਼ਾਯਾਹ 27

ਮੈਂ ਗੁੱਸੇ ਨਹੀਂ ਹਾਂ, ਜੇਕਰ ਕੰਡੇ ਅਤੇ ਕੰਡਿਆਲੇ ਮੇਰੇ ਵਿਰੁੱਧ ਲੜਾਈ ਵਿੱਚ ਹੁੰਦੇ! ਮੈਂ ਉਨ੍ਹਾਂ ਦੇ ਉੱਤੇ ਚੜ੍ਹਾਈ ਕਰਦਾ, ਮੈਂ ਉਨ੍ਹਾਂ ਨੂੰ ਇਕੱਠੇ ਸਾੜ ਸੁੱਟਦਾ।

Isaiah 27:4 (UKJV) Fury is not in me: who would set the briers and thorns against me in battle? I would go through them, I would burn them together.

2ਉਸ ਦਿਨ, “ਇੱਕ ਫਲਦਾਰ ਅੰਗੂਰੀ ਬਾਗ਼ ਲਈ ਮਿੱਠਾ ਗੀਤ ਗਾਇਓ!

3ਮੈਂ, ਯਾਹਵੇਹ, ਇਸ ਦੀ ਨਿਗਰਾਨੀ ਕਰਦਾ ਹਾਂ; ਮੈਂ ਇਸ ਨੂੰ ਲਗਾਤਾਰ ਪਾਣੀ ਦਿੰਦਾ ਹਾਂ। ਮੈਂ ਦਿਨ ਰਾਤ ਇਸ ਦੀ ਰਾਖੀ ਕਰਦਾ ਹਾਂ ਤਾਂ ਜੋ ਕੋਈ ਇਸ ਨੂੰ ਨੁਕਸਾਨ ਨਾ ਪਹੁੰਚਾ ਸਕੇ।

4ਮੈਂ ਗੁੱਸੇ ਨਹੀਂ ਹਾਂ, ਜੇਕਰ ਕੰਡੇ ਅਤੇ ਕੰਡਿਆਲੇ ਮੇਰੇ ਵਿਰੁੱਧ ਲੜਾਈ ਵਿੱਚ ਹੁੰਦੇ! ਮੈਂ ਉਨ੍ਹਾਂ ਦੇ ਉੱਤੇ ਚੜ੍ਹਾਈ ਕਰਦਾ, ਮੈਂ ਉਨ੍ਹਾਂ ਨੂੰ ਇਕੱਠੇ ਸਾੜ ਸੁੱਟਦਾ।

5ਨਹੀਂ ਤਾਂ ਉਨ੍ਹਾਂ ਨੂੰ ਮੇਰੇ ਕੋਲ ਪਨਾਹ ਲਈ ਆਉਣ ਦਿਓ। ਉਹ ਮੇਰੇ ਨਾਲ ਸੁਲ੍ਹਾ ਕਰਨ, ਹਾਂ, ਉਹ ਮੇਰੇ ਨਾਲ ਸੁਲ੍ਹਾ ਕਰ ਲੈਣ।”

6ਆਉਣ ਵਾਲੇ ਦਿਨਾਂ ਵਿੱਚ ਯਾਕੋਬ ਜੜ੍ਹ ਫੜ ਲਵੇਗਾ, ਇਸਰਾਏਲ ਫੁੱਟੇਗਾ ਅਤੇ ਫੁੱਲੇਗਾ ਅਤੇ ਸਾਰੇ ਸੰਸਾਰ ਨੂੰ ਫਲਾਂ ਨਾਲ ਭਰ ਦੇਵੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.