ਯਸ਼ਾਯਾਹ 28

ਕਿਉਂਕਿ ਇਹ ਹੈ: ਇਹ ਕਰੋ, ਉਹ ਕਰੋ, ਇਸ ਲਈ ਇੱਕ ਨਿਯਮ, ਉਸ ਲਈ ਇੱਕ ਨਿਯਮ; ਥੋੜਾ ਇਧਰ, ਥੋੜਾ ਉਧਰ।”

Isaiah 28:10 (UKJV) For precept must be upon precept, precept upon precept; line upon line, line upon line; here a little, and there a little:

8ਸਾਰੀਆਂ ਮੇਜ਼ਾਂ ਉਲਟੀਆਂ ਨਾਲ ਢੱਕੀਆਂ ਹੋਈਆਂ ਹਨ ਅਤੇ ਸਾਰੀ ਜਗ੍ਹਾਂ ਗੰਦਗੀ ਨਾਲ ਭਰੀ ਹੋਈ ਹੈ।

9“ਉਹ ਕਿਸਨੂੰ ਗਿਆਨ ਸਿਖਾਵੇਗਾ, ਅਤੇ ਕਿਸਨੂੰ ਪਰਚਾਰ ਦੀ ਸਮਝ ਦੇਵੇਗਾ? ਕੀ ਉਹਨਾਂ ਨੂੰ ਜਿਨ੍ਹਾਂ ਦਾ ਦੁੱਧ ਛੁਡਾਇਆ ਗਿਆ, ਜਾਂ ਜਿਹੜੇ ਦੁੱਧੀਆਂ ਤੋਂ ਅਲੱਗ ਕੀਤੇ ਗਏ?

10ਕਿਉਂਕਿ ਇਹ ਹੈ: ਇਹ ਕਰੋ, ਉਹ ਕਰੋ, ਇਸ ਲਈ ਇੱਕ ਨਿਯਮ, ਉਸ ਲਈ ਇੱਕ ਨਿਯਮ; ਥੋੜਾ ਇਧਰ, ਥੋੜਾ ਉਧਰ।”

11ਤਾਂ ਠੀਕ ਹੈ, ਪਰਦੇਸੀ ਬੁੱਲ੍ਹਾਂ ਅਤੇ ਅਜੀਬ ਜੀਭਾਂ ਨਾਲ ਪਰਮੇਸ਼ਵਰ ਇਨ੍ਹਾਂ ਲੋਕਾਂ ਨਾਲ ਬੋਲੇਗਾ,

12ਜਿਸ ਨੂੰ ਉਸ ਨੇ ਕਿਹਾ, “ਇਹ ਆਰਾਮ ਕਰਨ ਦਾ ਸਥਾਨ ਹੈ, ਥੱਕੇ ਹੋਏ ਲੋਕਾਂ ਨੂੰ ਆਰਾਮ ਕਰਨ ਦਿਓ” ਅਤੇ, “ਇਹ ਅਰਾਮ ਦਾ ਸਥਾਨ ਹੈ” ਪਰ ਉਨ੍ਹਾਂ ਨੇ ਨਹੀਂ ਸੁਣਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.