ਯਸ਼ਾਯਾਹ 28

ਜਿਸ ਨੂੰ ਉਸ ਨੇ ਕਿਹਾ, “ਇਹ ਆਰਾਮ ਕਰਨ ਦਾ ਸਥਾਨ ਹੈ, ਥੱਕੇ ਹੋਏ ਲੋਕਾਂ ਨੂੰ ਆਰਾਮ ਕਰਨ ਦਿਓ” ਅਤੇ, “ਇਹ ਅਰਾਮ ਦਾ ਸਥਾਨ ਹੈ” ਪਰ ਉਨ੍ਹਾਂ ਨੇ ਨਹੀਂ ਸੁਣਿਆ।

Isaiah 28:12 (UKJV) To whom he said, This is the rest wherewith all of you may cause the weary to rest; and this is the refreshing: yet they would not hear.

10ਕਿਉਂਕਿ ਇਹ ਹੈ: ਇਹ ਕਰੋ, ਉਹ ਕਰੋ, ਇਸ ਲਈ ਇੱਕ ਨਿਯਮ, ਉਸ ਲਈ ਇੱਕ ਨਿਯਮ; ਥੋੜਾ ਇਧਰ, ਥੋੜਾ ਉਧਰ।”

11ਤਾਂ ਠੀਕ ਹੈ, ਪਰਦੇਸੀ ਬੁੱਲ੍ਹਾਂ ਅਤੇ ਅਜੀਬ ਜੀਭਾਂ ਨਾਲ ਪਰਮੇਸ਼ਵਰ ਇਨ੍ਹਾਂ ਲੋਕਾਂ ਨਾਲ ਬੋਲੇਗਾ,

12ਜਿਸ ਨੂੰ ਉਸ ਨੇ ਕਿਹਾ, “ਇਹ ਆਰਾਮ ਕਰਨ ਦਾ ਸਥਾਨ ਹੈ, ਥੱਕੇ ਹੋਏ ਲੋਕਾਂ ਨੂੰ ਆਰਾਮ ਕਰਨ ਦਿਓ” ਅਤੇ, “ਇਹ ਅਰਾਮ ਦਾ ਸਥਾਨ ਹੈ” ਪਰ ਉਨ੍ਹਾਂ ਨੇ ਨਹੀਂ ਸੁਣਿਆ।

13ਤਾਂ ਉਨ੍ਹਾਂ ਲਈ ਯਾਹਵੇਹ ਦਾ ਬਚਨ ਇਹ ਗਾਵੇਗਾ: ਇਹ ਕਰੋ, ਉਹ ਕਰੋ, ਇਸ ਲਈ ਇੱਕ ਨਿਯਮ, ਉਸਦੇ ਲਈ ਇੱਕ ਨਿਯਮ; ਥੋੜਾ ਇੱਧਰ, ਥੋੜਾ ਉਧਰ, ਤਾਂ ਜੋ ਉਹ ਜਾਂਦੇ-ਜਾਂਦੇ ਪਿੱਛੇ ਹਟ ਜਾਣ। ਉਹ ਜ਼ਖਮੀ ਹੋ ਜਾਣਗੇ ਅਤੇ ਫਸਾਏ ਜਾਣਗੇ ਅਤੇ ਫੜੇ ਜਾਣਗੇ।

14ਇਸ ਲਈ, ਤੁਸੀਂ ਮਖੌਲ ਕਰਨ ਵਾਲੇ ਯਾਹਵੇਹ ਦਾ ਬਚਨ ਸੁਣੋ, ਤੁਸੀਂ ਜਿਹੜੇ ਇਸ ਪਰਜਾ ਉੱਤੇ ਰਾਜ ਕਰਦੇ ਹੋ, ਜਿਹੜੀ ਯੇਰੂਸ਼ਲੇਮ ਵਿੱਚ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.