ਯਸ਼ਾਯਾਹ 28

ਤਾਂ ਉਨ੍ਹਾਂ ਲਈ ਯਾਹਵੇਹ ਦਾ ਬਚਨ ਇਹ ਗਾਵੇਗਾ: ਇਹ ਕਰੋ, ਉਹ ਕਰੋ, ਇਸ ਲਈ ਇੱਕ ਨਿਯਮ, ਉਸਦੇ ਲਈ ਇੱਕ ਨਿਯਮ; ਥੋੜਾ ਇੱਧਰ, ਥੋੜਾ ਉਧਰ, ਤਾਂ ਜੋ ਉਹ ਜਾਂਦੇ-ਜਾਂਦੇ ਪਿੱਛੇ ਹਟ ਜਾਣ। ਉਹ ਜ਼ਖਮੀ ਹੋ ਜਾਣਗੇ ਅਤੇ ਫਸਾਏ ਜਾਣਗੇ ਅਤੇ ਫੜੇ ਜਾਣਗੇ।

Isaiah 28:13 (UKJV) But the word of the LORD was unto them precept upon precept, precept upon precept; line upon line, line upon line; here a little, and there a little; that they might go, and fall backward, and be broken, and snared, and taken.

11ਤਾਂ ਠੀਕ ਹੈ, ਪਰਦੇਸੀ ਬੁੱਲ੍ਹਾਂ ਅਤੇ ਅਜੀਬ ਜੀਭਾਂ ਨਾਲ ਪਰਮੇਸ਼ਵਰ ਇਨ੍ਹਾਂ ਲੋਕਾਂ ਨਾਲ ਬੋਲੇਗਾ,

12ਜਿਸ ਨੂੰ ਉਸ ਨੇ ਕਿਹਾ, “ਇਹ ਆਰਾਮ ਕਰਨ ਦਾ ਸਥਾਨ ਹੈ, ਥੱਕੇ ਹੋਏ ਲੋਕਾਂ ਨੂੰ ਆਰਾਮ ਕਰਨ ਦਿਓ” ਅਤੇ, “ਇਹ ਅਰਾਮ ਦਾ ਸਥਾਨ ਹੈ” ਪਰ ਉਨ੍ਹਾਂ ਨੇ ਨਹੀਂ ਸੁਣਿਆ।

13ਤਾਂ ਉਨ੍ਹਾਂ ਲਈ ਯਾਹਵੇਹ ਦਾ ਬਚਨ ਇਹ ਗਾਵੇਗਾ: ਇਹ ਕਰੋ, ਉਹ ਕਰੋ, ਇਸ ਲਈ ਇੱਕ ਨਿਯਮ, ਉਸਦੇ ਲਈ ਇੱਕ ਨਿਯਮ; ਥੋੜਾ ਇੱਧਰ, ਥੋੜਾ ਉਧਰ, ਤਾਂ ਜੋ ਉਹ ਜਾਂਦੇ-ਜਾਂਦੇ ਪਿੱਛੇ ਹਟ ਜਾਣ। ਉਹ ਜ਼ਖਮੀ ਹੋ ਜਾਣਗੇ ਅਤੇ ਫਸਾਏ ਜਾਣਗੇ ਅਤੇ ਫੜੇ ਜਾਣਗੇ।

14ਇਸ ਲਈ, ਤੁਸੀਂ ਮਖੌਲ ਕਰਨ ਵਾਲੇ ਯਾਹਵੇਹ ਦਾ ਬਚਨ ਸੁਣੋ, ਤੁਸੀਂ ਜਿਹੜੇ ਇਸ ਪਰਜਾ ਉੱਤੇ ਰਾਜ ਕਰਦੇ ਹੋ, ਜਿਹੜੀ ਯੇਰੂਸ਼ਲੇਮ ਵਿੱਚ ਹੈ।

15ਤੁਸੀਂ ਸ਼ੇਖੀ ਮਾਰਦੇ ਹੋ, “ਅਸੀਂ ਮੌਤ ਨਾਲ ਨੇਮ ਬੰਨ੍ਹਿਆ ਹੈ, ਮੁਰਦਿਆਂ ਦੇ ਰਾਜ ਨਾਲ ਅਸੀਂ ਇੱਕ ਇਕਰਾਰਨਾਮਾ ਕੀਤਾ ਹੈ। ਜਦੋਂ ਕੋਈ ਵੱਡੀ ਬਿਪਤਾ ਆ ਜਾਂਦੀ ਹੈ, ਉਹ ਸਾਨੂੰ ਛੂਹ ਨਹੀਂ ਸਕਦੀ, ਕਿਉਂਕਿ ਅਸੀਂ ਝੂਠ ਨੂੰ ਆਪਣੀ ਪਨਾਹ ਬਣਾਇਆ ਹੈ ਅਤੇ ਝੂਠ ਨੂੰ ਆਪਣਾ ਲੁਕਣ ਦਾ ਸਥਾਨ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.