ਯਸ਼ਾਯਾਹ 28

“ਉਹ ਕਿਸਨੂੰ ਗਿਆਨ ਸਿਖਾਵੇਗਾ, ਅਤੇ ਕਿਸਨੂੰ ਪਰਚਾਰ ਦੀ ਸਮਝ ਦੇਵੇਗਾ? ਕੀ ਉਹਨਾਂ ਨੂੰ ਜਿਨ੍ਹਾਂ ਦਾ ਦੁੱਧ ਛੁਡਾਇਆ ਗਿਆ, ਜਾਂ ਜਿਹੜੇ ਦੁੱਧੀਆਂ ਤੋਂ ਅਲੱਗ ਕੀਤੇ ਗਏ?

Isaiah 28:9 (UKJV) Whom shall he teach knowledge? and whom shall he make to understand doctrine? them that are weaned from the milk, and drawn from the breasts.

7ਇਹ ਵੀ ਦਾਖ਼ਰਸ ਨਾਲ ਝੂਲਦੇ ਫਿਰਦੇ ਹਨ, ਅਤੇ ਸ਼ਰਾਬ ਨਾਲ ਡਗਮਗਾਉਂਦੇ ਹਨ; ਜਾਜਕ ਅਤੇ ਨਬੀ ਸ਼ਰਾਬ ਨਾਲ ਝੂਲਦੇ ਫਿਰਦੇ ਹਨ ਅਤੇ ਦਾਖ਼ਰਸ ਨਾਲ ਮਸਤ ਹੋ ਜਾਂਦੇ ਹਨ। ਉਹ ਸ਼ਰਾਬ ਨਾਲ ਡਗਮਗਾਉਂਦੇ ਹਨ, ਉਹ ਦਰਸ਼ਨਾਂ ਨੂੰ ਵੇਖ ਕੇ ਡਗਮਗਾਉਂਦੇ ਹਨ, ਉਹ ਫੈਸਲੇ ਕਰਦੇ ਸਮੇਂ ਠੋਕਰ ਖਾਂਦੇ ਹਨ।

8ਸਾਰੀਆਂ ਮੇਜ਼ਾਂ ਉਲਟੀਆਂ ਨਾਲ ਢੱਕੀਆਂ ਹੋਈਆਂ ਹਨ ਅਤੇ ਸਾਰੀ ਜਗ੍ਹਾਂ ਗੰਦਗੀ ਨਾਲ ਭਰੀ ਹੋਈ ਹੈ।

9“ਉਹ ਕਿਸਨੂੰ ਗਿਆਨ ਸਿਖਾਵੇਗਾ, ਅਤੇ ਕਿਸਨੂੰ ਪਰਚਾਰ ਦੀ ਸਮਝ ਦੇਵੇਗਾ? ਕੀ ਉਹਨਾਂ ਨੂੰ ਜਿਨ੍ਹਾਂ ਦਾ ਦੁੱਧ ਛੁਡਾਇਆ ਗਿਆ, ਜਾਂ ਜਿਹੜੇ ਦੁੱਧੀਆਂ ਤੋਂ ਅਲੱਗ ਕੀਤੇ ਗਏ?

10ਕਿਉਂਕਿ ਇਹ ਹੈ: ਇਹ ਕਰੋ, ਉਹ ਕਰੋ, ਇਸ ਲਈ ਇੱਕ ਨਿਯਮ, ਉਸ ਲਈ ਇੱਕ ਨਿਯਮ; ਥੋੜਾ ਇਧਰ, ਥੋੜਾ ਉਧਰ।”

11ਤਾਂ ਠੀਕ ਹੈ, ਪਰਦੇਸੀ ਬੁੱਲ੍ਹਾਂ ਅਤੇ ਅਜੀਬ ਜੀਭਾਂ ਨਾਲ ਪਰਮੇਸ਼ਵਰ ਇਨ੍ਹਾਂ ਲੋਕਾਂ ਨਾਲ ਬੋਲੇਗਾ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.