5ਉਸ ਦਿਨ ਸਰਬਸ਼ਕਤੀਮਾਨ ਯਾਹਵੇਹ ਆਪਣੀ ਪਰਜਾ ਦੇ ਬਚੇ ਹੋਇਆ ਲਈ ਇੱਕ ਸ਼ਾਨਦਾਰ ਤਾਜ, ਇੱਕ ਸੁੰਦਰਤਾ ਦਾ ਹਾਰ ਹੋਵੇਗਾ।
6ਉਹ ਨਿਆਉਂ ਵਿੱਚ ਬੈਠਣ ਵਾਲੇ ਲਈ ਨਿਆਂ ਦਾ ਆਤਮਾ ਹੋਵੇਗਾ, ਅਤੇ ਜਿਹੜੇ ਫਾਟਕ ਤੋਂ ਲੜਾਈ ਹਟਾਉਂਦੇ ਹਨ, ਉਹਨਾਂ ਲਈ ਬਲ ਹੋਵੇਗਾ।
7ਇਹ ਵੀ ਦਾਖ਼ਰਸ ਨਾਲ ਝੂਲਦੇ ਫਿਰਦੇ ਹਨ, ਅਤੇ ਸ਼ਰਾਬ ਨਾਲ ਡਗਮਗਾਉਂਦੇ ਹਨ; ਜਾਜਕ ਅਤੇ ਨਬੀ ਸ਼ਰਾਬ ਨਾਲ ਝੂਲਦੇ ਫਿਰਦੇ ਹਨ ਅਤੇ ਦਾਖ਼ਰਸ ਨਾਲ ਮਸਤ ਹੋ ਜਾਂਦੇ ਹਨ। ਉਹ ਸ਼ਰਾਬ ਨਾਲ ਡਗਮਗਾਉਂਦੇ ਹਨ, ਉਹ ਦਰਸ਼ਨਾਂ ਨੂੰ ਵੇਖ ਕੇ ਡਗਮਗਾਉਂਦੇ ਹਨ, ਉਹ ਫੈਸਲੇ ਕਰਦੇ ਸਮੇਂ ਠੋਕਰ ਖਾਂਦੇ ਹਨ।
8ਸਾਰੀਆਂ ਮੇਜ਼ਾਂ ਉਲਟੀਆਂ ਨਾਲ ਢੱਕੀਆਂ ਹੋਈਆਂ ਹਨ ਅਤੇ ਸਾਰੀ ਜਗ੍ਹਾਂ ਗੰਦਗੀ ਨਾਲ ਭਰੀ ਹੋਈ ਹੈ।
9“ਉਹ ਕਿਸਨੂੰ ਗਿਆਨ ਸਿਖਾਵੇਗਾ, ਅਤੇ ਕਿਸਨੂੰ ਪਰਚਾਰ ਦੀ ਸਮਝ ਦੇਵੇਗਾ? ਕੀ ਉਹਨਾਂ ਨੂੰ ਜਿਨ੍ਹਾਂ ਦਾ ਦੁੱਧ ਛੁਡਾਇਆ ਗਿਆ, ਜਾਂ ਜਿਹੜੇ ਦੁੱਧੀਆਂ ਤੋਂ ਅਲੱਗ ਕੀਤੇ ਗਏ?