3ਉਹ ਮਾਲਾ, ਇਫ਼ਰਾਈਮ ਦੇ ਸ਼ਰਾਬੀਆਂ ਦਾ ਘਮੰਡ, ਪੈਰਾਂ ਹੇਠ ਮਿੱਧਿਆ ਜਾਵੇਗਾ।
4ਉਹ ਮੁਰਝਾਇਆ ਹੋਇਆ ਫੁੱਲ, ਉਸ ਦੀ ਸ਼ਾਨਦਾਰ ਸੁੰਦਰਤਾ, ਜਿਹੜਾ ਉਸ ਫਲਦਾਰ ਘਾਟੀ ਦੇ ਸਿਰੇ ਉੱਤੇ ਹੈ, ਵਾਢੀ ਦੇ ਪਹਿਲੇ ਪੱਕੇ ਹੰਜੀਰ ਵਾਂਗੂੰ ਹੋਵੇਗਾ, ਜਿਵੇਂ ਹੀ ਲੋਕ ਉਨ੍ਹਾਂ ਨੂੰ ਦੇਖਦੇ ਹਨ ਅਤੇ ਉਨ੍ਹਾਂ ਨੂੰ ਆਪਣੇ ਹੱਥ ਵਿੱਚ ਲੈ ਲੈਂਦੇ ਹਨ, ਉਹ ਉਹਨਾਂ ਨੂੰ ਨਿਗਲ ਲੈਂਦੇ ਹਨ।
5ਉਸ ਦਿਨ ਸਰਬਸ਼ਕਤੀਮਾਨ ਯਾਹਵੇਹ ਆਪਣੀ ਪਰਜਾ ਦੇ ਬਚੇ ਹੋਇਆ ਲਈ ਇੱਕ ਸ਼ਾਨਦਾਰ ਤਾਜ, ਇੱਕ ਸੁੰਦਰਤਾ ਦਾ ਹਾਰ ਹੋਵੇਗਾ।
6ਉਹ ਨਿਆਉਂ ਵਿੱਚ ਬੈਠਣ ਵਾਲੇ ਲਈ ਨਿਆਂ ਦਾ ਆਤਮਾ ਹੋਵੇਗਾ, ਅਤੇ ਜਿਹੜੇ ਫਾਟਕ ਤੋਂ ਲੜਾਈ ਹਟਾਉਂਦੇ ਹਨ, ਉਹਨਾਂ ਲਈ ਬਲ ਹੋਵੇਗਾ।
7ਇਹ ਵੀ ਦਾਖ਼ਰਸ ਨਾਲ ਝੂਲਦੇ ਫਿਰਦੇ ਹਨ, ਅਤੇ ਸ਼ਰਾਬ ਨਾਲ ਡਗਮਗਾਉਂਦੇ ਹਨ; ਜਾਜਕ ਅਤੇ ਨਬੀ ਸ਼ਰਾਬ ਨਾਲ ਝੂਲਦੇ ਫਿਰਦੇ ਹਨ ਅਤੇ ਦਾਖ਼ਰਸ ਨਾਲ ਮਸਤ ਹੋ ਜਾਂਦੇ ਹਨ। ਉਹ ਸ਼ਰਾਬ ਨਾਲ ਡਗਮਗਾਉਂਦੇ ਹਨ, ਉਹ ਦਰਸ਼ਨਾਂ ਨੂੰ ਵੇਖ ਕੇ ਡਗਮਗਾਉਂਦੇ ਹਨ, ਉਹ ਫੈਸਲੇ ਕਰਦੇ ਸਮੇਂ ਠੋਕਰ ਖਾਂਦੇ ਹਨ।