ਯਸ਼ਾਯਾਹ 28

ਮੈਂ ਨਿਆਂ ਨੂੰ ਮਾਪਣ ਦੀ ਲਕੀਰ ਬਣਾਵਾਂਗਾ ਅਤੇ ਧਾਰਮਿਕਤਾ ਨੂੰ ਸਾਹਲ ਦੀ ਰੇਖਾ ਬਣਾਵਾਂਗਾ। ਗੜੇ ਤੇਰੀ ਪਨਾਹ, ਝੂਠ ਨੂੰ ਹੂੰਝ ਕੇ ਲੈ ਜਾਣਗੇ, ਅਤੇ ਪਾਣੀ ਤੇਰੇ ਛੁਪਣ ਦੇ ਸਥਾਨ ਨੂੰ ਵਹਿ ਜਾਵੇਗਾ।

Isaiah 28:17 (UKJV) Judgment also will I apply to the line, and righteousness to the plummet: and the hail shall sweep away the refuge of lies, and the waters shall overflow the hiding place.

15ਤੁਸੀਂ ਸ਼ੇਖੀ ਮਾਰਦੇ ਹੋ, “ਅਸੀਂ ਮੌਤ ਨਾਲ ਨੇਮ ਬੰਨ੍ਹਿਆ ਹੈ, ਮੁਰਦਿਆਂ ਦੇ ਰਾਜ ਨਾਲ ਅਸੀਂ ਇੱਕ ਇਕਰਾਰਨਾਮਾ ਕੀਤਾ ਹੈ। ਜਦੋਂ ਕੋਈ ਵੱਡੀ ਬਿਪਤਾ ਆ ਜਾਂਦੀ ਹੈ, ਉਹ ਸਾਨੂੰ ਛੂਹ ਨਹੀਂ ਸਕਦੀ, ਕਿਉਂਕਿ ਅਸੀਂ ਝੂਠ ਨੂੰ ਆਪਣੀ ਪਨਾਹ ਬਣਾਇਆ ਹੈ ਅਤੇ ਝੂਠ ਨੂੰ ਆਪਣਾ ਲੁਕਣ ਦਾ ਸਥਾਨ।”

16ਸੋ ਪ੍ਰਭੂ ਯਾਹਵੇਹ ਇਹ ਆਖਦਾ ਹੈ, “ਵੇਖੋ, ਮੈਂ ਸੀਯੋਨ ਵਿੱਚ ਇੱਕ ਪੱਥਰ ਰੱਖਦਾ ਹਾਂ, ਇੱਕ ਪਰਖਿਆ ਹੋਇਆ ਪੱਥਰ। ਇੱਕ ਪੱਕੀ ਨੀਂਹ ਲਈ ਇੱਕ ਕੀਮਤੀ ਖੂੰਜੇ ਦਾ ਪੱਥਰ; ਜਿਹੜਾ ਇਸ ਤੇ ਭਰੋਸਾ ਕਰਦਾ ਹੈ ਉਹ ਕਦੇ ਵੀ ਘਬਰਾਇਆ ਨਹੀਂ ਜਾਵੇਗਾ।

17ਮੈਂ ਨਿਆਂ ਨੂੰ ਮਾਪਣ ਦੀ ਲਕੀਰ ਬਣਾਵਾਂਗਾ ਅਤੇ ਧਾਰਮਿਕਤਾ ਨੂੰ ਸਾਹਲ ਦੀ ਰੇਖਾ ਬਣਾਵਾਂਗਾ। ਗੜੇ ਤੇਰੀ ਪਨਾਹ, ਝੂਠ ਨੂੰ ਹੂੰਝ ਕੇ ਲੈ ਜਾਣਗੇ, ਅਤੇ ਪਾਣੀ ਤੇਰੇ ਛੁਪਣ ਦੇ ਸਥਾਨ ਨੂੰ ਵਹਿ ਜਾਵੇਗਾ।

18ਮੌਤ ਨਾਲ ਤੁਹਾਡਾ ਨੇਮ ਰੱਦ ਕੀਤਾ ਜਾਵੇਗਾ; ਮੁਰਦਿਆਂ ਦੇ ਰਾਜ ਨਾਲ ਤੁਹਾਡਾ ਇਕਰਾਰਨਾਮਾ ਕਾਇਮ ਨਹੀਂ ਰਹੇਗਾ। ਜਦੋਂ ਭਾਰੀ ਬਿਪਤਾ ਹੂੰਝਾ ਫੇਰਦੀ ਹੈ, ਤੁਹਾਨੂੰ ਉਸ ਦੁਆਰਾ ਮਾਰਿਆ ਜਾਵੇਗਾ।

19ਜਿੰਨੀ ਵਾਰ ਉਹ ਆਵੇਗਾ, ਇਹ ਤੁਹਾਨੂੰ ਲੈ ਜਾਵੇਗਾ; ਕਿਉਂ ਜੋ ਉਹ ਹਰ ਸਵੇਰੇ ਤੇ ਦਿਨੇ ਰਾਤੀ ਲੰਘੇਗਾ।” ਅਤੇ ਇਸ ਖ਼ਬਰ ਨੂੰ ਸੁਣਨਾ ਨਿਰੀ ਘਬਰਾਹਟ ਹੀ ਹੋਵੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.