16ਸੋ ਪ੍ਰਭੂ ਯਾਹਵੇਹ ਇਹ ਆਖਦਾ ਹੈ, “ਵੇਖੋ, ਮੈਂ ਸੀਯੋਨ ਵਿੱਚ ਇੱਕ ਪੱਥਰ ਰੱਖਦਾ ਹਾਂ, ਇੱਕ ਪਰਖਿਆ ਹੋਇਆ ਪੱਥਰ। ਇੱਕ ਪੱਕੀ ਨੀਂਹ ਲਈ ਇੱਕ ਕੀਮਤੀ ਖੂੰਜੇ ਦਾ ਪੱਥਰ; ਜਿਹੜਾ ਇਸ ਤੇ ਭਰੋਸਾ ਕਰਦਾ ਹੈ ਉਹ ਕਦੇ ਵੀ ਘਬਰਾਇਆ ਨਹੀਂ ਜਾਵੇਗਾ।
17ਮੈਂ ਨਿਆਂ ਨੂੰ ਮਾਪਣ ਦੀ ਲਕੀਰ ਬਣਾਵਾਂਗਾ ਅਤੇ ਧਾਰਮਿਕਤਾ ਨੂੰ ਸਾਹਲ ਦੀ ਰੇਖਾ ਬਣਾਵਾਂਗਾ। ਗੜੇ ਤੇਰੀ ਪਨਾਹ, ਝੂਠ ਨੂੰ ਹੂੰਝ ਕੇ ਲੈ ਜਾਣਗੇ, ਅਤੇ ਪਾਣੀ ਤੇਰੇ ਛੁਪਣ ਦੇ ਸਥਾਨ ਨੂੰ ਵਹਿ ਜਾਵੇਗਾ।
18ਮੌਤ ਨਾਲ ਤੁਹਾਡਾ ਨੇਮ ਰੱਦ ਕੀਤਾ ਜਾਵੇਗਾ; ਮੁਰਦਿਆਂ ਦੇ ਰਾਜ ਨਾਲ ਤੁਹਾਡਾ ਇਕਰਾਰਨਾਮਾ ਕਾਇਮ ਨਹੀਂ ਰਹੇਗਾ। ਜਦੋਂ ਭਾਰੀ ਬਿਪਤਾ ਹੂੰਝਾ ਫੇਰਦੀ ਹੈ, ਤੁਹਾਨੂੰ ਉਸ ਦੁਆਰਾ ਮਾਰਿਆ ਜਾਵੇਗਾ।
19ਜਿੰਨੀ ਵਾਰ ਉਹ ਆਵੇਗਾ, ਇਹ ਤੁਹਾਨੂੰ ਲੈ ਜਾਵੇਗਾ; ਕਿਉਂ ਜੋ ਉਹ ਹਰ ਸਵੇਰੇ ਤੇ ਦਿਨੇ ਰਾਤੀ ਲੰਘੇਗਾ।” ਅਤੇ ਇਸ ਖ਼ਬਰ ਨੂੰ ਸੁਣਨਾ ਨਿਰੀ ਘਬਰਾਹਟ ਹੀ ਹੋਵੇਗਾ।
20ਪਲੰਘ ਲੰਮੇ ਪੈਣ ਲਈ ਛੋਟਾ ਹੈ, ਕਿ ਉਹ ਖਿੱਚਣ ਲਈ ਨਹੀਂ, ਅਤੇ ਕੰਬਲ ਓੜ੍ਹਨ ਲਈ ਤੰਗ ਹੈ।