ਯਸ਼ਾਯਾਹ 28

ਸੋ ਪ੍ਰਭੂ ਯਾਹਵੇਹ ਇਹ ਆਖਦਾ ਹੈ, “ਵੇਖੋ, ਮੈਂ ਸੀਯੋਨ ਵਿੱਚ ਇੱਕ ਪੱਥਰ ਰੱਖਦਾ ਹਾਂ, ਇੱਕ ਪਰਖਿਆ ਹੋਇਆ ਪੱਥਰ। ਇੱਕ ਪੱਕੀ ਨੀਂਹ ਲਈ ਇੱਕ ਕੀਮਤੀ ਖੂੰਜੇ ਦਾ ਪੱਥਰ; ਜਿਹੜਾ ਇਸ ਤੇ ਭਰੋਸਾ ਕਰਦਾ ਹੈ ਉਹ ਕਦੇ ਵੀ ਘਬਰਾਇਆ ਨਹੀਂ ਜਾਵੇਗਾ।

Isaiah 28:16 (UKJV) Therefore thus says the Lord GOD, Behold, I lay in Zion for a foundation a stone, a tried stone, a precious corner stone, a sure foundation: he that believes shall not make haste.

14ਇਸ ਲਈ, ਤੁਸੀਂ ਮਖੌਲ ਕਰਨ ਵਾਲੇ ਯਾਹਵੇਹ ਦਾ ਬਚਨ ਸੁਣੋ, ਤੁਸੀਂ ਜਿਹੜੇ ਇਸ ਪਰਜਾ ਉੱਤੇ ਰਾਜ ਕਰਦੇ ਹੋ, ਜਿਹੜੀ ਯੇਰੂਸ਼ਲੇਮ ਵਿੱਚ ਹੈ।

15ਤੁਸੀਂ ਸ਼ੇਖੀ ਮਾਰਦੇ ਹੋ, “ਅਸੀਂ ਮੌਤ ਨਾਲ ਨੇਮ ਬੰਨ੍ਹਿਆ ਹੈ, ਮੁਰਦਿਆਂ ਦੇ ਰਾਜ ਨਾਲ ਅਸੀਂ ਇੱਕ ਇਕਰਾਰਨਾਮਾ ਕੀਤਾ ਹੈ। ਜਦੋਂ ਕੋਈ ਵੱਡੀ ਬਿਪਤਾ ਆ ਜਾਂਦੀ ਹੈ, ਉਹ ਸਾਨੂੰ ਛੂਹ ਨਹੀਂ ਸਕਦੀ, ਕਿਉਂਕਿ ਅਸੀਂ ਝੂਠ ਨੂੰ ਆਪਣੀ ਪਨਾਹ ਬਣਾਇਆ ਹੈ ਅਤੇ ਝੂਠ ਨੂੰ ਆਪਣਾ ਲੁਕਣ ਦਾ ਸਥਾਨ।”

16ਸੋ ਪ੍ਰਭੂ ਯਾਹਵੇਹ ਇਹ ਆਖਦਾ ਹੈ, “ਵੇਖੋ, ਮੈਂ ਸੀਯੋਨ ਵਿੱਚ ਇੱਕ ਪੱਥਰ ਰੱਖਦਾ ਹਾਂ, ਇੱਕ ਪਰਖਿਆ ਹੋਇਆ ਪੱਥਰ। ਇੱਕ ਪੱਕੀ ਨੀਂਹ ਲਈ ਇੱਕ ਕੀਮਤੀ ਖੂੰਜੇ ਦਾ ਪੱਥਰ; ਜਿਹੜਾ ਇਸ ਤੇ ਭਰੋਸਾ ਕਰਦਾ ਹੈ ਉਹ ਕਦੇ ਵੀ ਘਬਰਾਇਆ ਨਹੀਂ ਜਾਵੇਗਾ।

17ਮੈਂ ਨਿਆਂ ਨੂੰ ਮਾਪਣ ਦੀ ਲਕੀਰ ਬਣਾਵਾਂਗਾ ਅਤੇ ਧਾਰਮਿਕਤਾ ਨੂੰ ਸਾਹਲ ਦੀ ਰੇਖਾ ਬਣਾਵਾਂਗਾ। ਗੜੇ ਤੇਰੀ ਪਨਾਹ, ਝੂਠ ਨੂੰ ਹੂੰਝ ਕੇ ਲੈ ਜਾਣਗੇ, ਅਤੇ ਪਾਣੀ ਤੇਰੇ ਛੁਪਣ ਦੇ ਸਥਾਨ ਨੂੰ ਵਹਿ ਜਾਵੇਗਾ।

18ਮੌਤ ਨਾਲ ਤੁਹਾਡਾ ਨੇਮ ਰੱਦ ਕੀਤਾ ਜਾਵੇਗਾ; ਮੁਰਦਿਆਂ ਦੇ ਰਾਜ ਨਾਲ ਤੁਹਾਡਾ ਇਕਰਾਰਨਾਮਾ ਕਾਇਮ ਨਹੀਂ ਰਹੇਗਾ। ਜਦੋਂ ਭਾਰੀ ਬਿਪਤਾ ਹੂੰਝਾ ਫੇਰਦੀ ਹੈ, ਤੁਹਾਨੂੰ ਉਸ ਦੁਆਰਾ ਮਾਰਿਆ ਜਾਵੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.