ਯਸ਼ਾਯਾਹ 28

ਹੁਣ ਆਪਣਾ ਮਜ਼ਾਕ ਉਡਾਉਣਾ ਬੰਦ ਕਰੋ, ਨਾ ਹੋਵੇ ਕਿ ਤੁਹਾਡੇ ਬੰਧਨ ਪੱਕੇ ਹੋ ਜਾਣ, ਕਿਉਂ ਜੋ ਮੈ ਪ੍ਰਭੂ ਸਰਬਸ਼ਕਤੀਮਾਨ ਯਾਹਵੇਹ ਤੋਂ ਸਾਰੀ ਧਰਤੀ ਉੱਤੇ ਬਰਬਾਦੀ ਦਾ ਫ਼ੈਸਲਾ ਸੁਣਿਆ ਹੈ।

Isaiah 28:22 (UKJV) Now therefore be all of you not mockers, lest your bands be made strong: for I have heard from the Lord GOD of hosts a consumption, even determined upon the whole earth.

20ਪਲੰਘ ਲੰਮੇ ਪੈਣ ਲਈ ਛੋਟਾ ਹੈ, ਕਿ ਉਹ ਖਿੱਚਣ ਲਈ ਨਹੀਂ, ਅਤੇ ਕੰਬਲ ਓੜ੍ਹਨ ਲਈ ਤੰਗ ਹੈ।

21ਜਿਵੇਂ ਫਰਾਸੀਮ ਪਰਬਤ ਉੱਤੇ ਹੋਇਆ, ਯਾਹਵੇਹ ਉੱਠ ਖੜ੍ਹਾ ਹੋਵੇਗਾ, ਅਤੇ ਉਹ ਕ੍ਰੋਧਵਾਨ ਹੋਵੇਗਾ ਜਿਵੇਂ ਉਹ ਗਿਬਓਨ ਦੀ ਵਾਦੀ ਵਿੱਚ ਗੁੱਸੇ ਵਿੱਚ ਸੀ। ਉਹ ਫੇਰ ਆਪਣਾ ਕੰਮ ਕਰੇਗਾ, ਜੋ ਅਚਰਜ ਅਤੇ ਅਦਭੁਤ ਹੈ

22ਹੁਣ ਆਪਣਾ ਮਜ਼ਾਕ ਉਡਾਉਣਾ ਬੰਦ ਕਰੋ, ਨਾ ਹੋਵੇ ਕਿ ਤੁਹਾਡੇ ਬੰਧਨ ਪੱਕੇ ਹੋ ਜਾਣ, ਕਿਉਂ ਜੋ ਮੈ ਪ੍ਰਭੂ ਸਰਬਸ਼ਕਤੀਮਾਨ ਯਾਹਵੇਹ ਤੋਂ ਸਾਰੀ ਧਰਤੀ ਉੱਤੇ ਬਰਬਾਦੀ ਦਾ ਫ਼ੈਸਲਾ ਸੁਣਿਆ ਹੈ।

23ਕੰਨ ਲਾਓ ਅਤੇ ਮੇਰੀ ਆਵਾਜ਼ ਸੁਣੋ, ਧਿਆਨ ਲਾਓ ਅਤੇ ਮੇਰਾ ਬਚਨ ਸੁਣੋ।

24ਜਦੋਂ ਕਿਸਾਨ ਵਾਹੁਣ ਲਈ ਹਲ ਵਾਹੁੰਦਾ ਹੈ, ਤਾਂ ਕੀ ਉਹ ਲਗਾਤਾਰ ਹਲ ਵਾਹੁੰਦਾ ਹੈ? ਕੀ ਉਹ ਮਿੱਟੀ ਨੂੰ ਤੋੜ ਕੇ ਕੰਮ ਕਰਦਾ ਰਹਿੰਦਾ ਹੈ?

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.