19ਜਿੰਨੀ ਵਾਰ ਉਹ ਆਵੇਗਾ, ਇਹ ਤੁਹਾਨੂੰ ਲੈ ਜਾਵੇਗਾ; ਕਿਉਂ ਜੋ ਉਹ ਹਰ ਸਵੇਰੇ ਤੇ ਦਿਨੇ ਰਾਤੀ ਲੰਘੇਗਾ।” ਅਤੇ ਇਸ ਖ਼ਬਰ ਨੂੰ ਸੁਣਨਾ ਨਿਰੀ ਘਬਰਾਹਟ ਹੀ ਹੋਵੇਗਾ।
20ਪਲੰਘ ਲੰਮੇ ਪੈਣ ਲਈ ਛੋਟਾ ਹੈ, ਕਿ ਉਹ ਖਿੱਚਣ ਲਈ ਨਹੀਂ, ਅਤੇ ਕੰਬਲ ਓੜ੍ਹਨ ਲਈ ਤੰਗ ਹੈ।
21ਜਿਵੇਂ ਫਰਾਸੀਮ ਪਰਬਤ ਉੱਤੇ ਹੋਇਆ, ਯਾਹਵੇਹ ਉੱਠ ਖੜ੍ਹਾ ਹੋਵੇਗਾ, ਅਤੇ ਉਹ ਕ੍ਰੋਧਵਾਨ ਹੋਵੇਗਾ ਜਿਵੇਂ ਉਹ ਗਿਬਓਨ ਦੀ ਵਾਦੀ ਵਿੱਚ ਗੁੱਸੇ ਵਿੱਚ ਸੀ। ਉਹ ਫੇਰ ਆਪਣਾ ਕੰਮ ਕਰੇਗਾ, ਜੋ ਅਚਰਜ ਅਤੇ ਅਦਭੁਤ ਹੈ
22ਹੁਣ ਆਪਣਾ ਮਜ਼ਾਕ ਉਡਾਉਣਾ ਬੰਦ ਕਰੋ, ਨਾ ਹੋਵੇ ਕਿ ਤੁਹਾਡੇ ਬੰਧਨ ਪੱਕੇ ਹੋ ਜਾਣ, ਕਿਉਂ ਜੋ ਮੈ ਪ੍ਰਭੂ ਸਰਬਸ਼ਕਤੀਮਾਨ ਯਾਹਵੇਹ ਤੋਂ ਸਾਰੀ ਧਰਤੀ ਉੱਤੇ ਬਰਬਾਦੀ ਦਾ ਫ਼ੈਸਲਾ ਸੁਣਿਆ ਹੈ।
23ਕੰਨ ਲਾਓ ਅਤੇ ਮੇਰੀ ਆਵਾਜ਼ ਸੁਣੋ, ਧਿਆਨ ਲਾਓ ਅਤੇ ਮੇਰਾ ਬਚਨ ਸੁਣੋ।