10ਧਰਮੀਆਂ ਨੂੰ ਦੱਸ ਕਿ ਉਨ੍ਹਾਂ ਦਾ ਭਲਾ ਹੋਵੇਗਾ, ਕਿਉਂ ਜੋ ਉਹ ਆਪਣੇ ਕਰਮਾਂ ਦਾ ਫਲ ਭੋਗਣਗੇ।
11ਹਾਏ ਦੁਸ਼ਟਾਂ ਉੱਤੇ! ਉਨ੍ਹਾਂ ਉੱਤੇ ਆਫ਼ਤ ਆਈ ਹੈ! ਉਨ੍ਹਾਂ ਨੂੰ ਉਨ੍ਹਾਂ ਦੇ ਹੱਥਾਂ ਦੇ ਕੀਤੇ ਦਾ ਬਦਲਾ ਦਿੱਤਾ ਜਾਵੇਗਾ।
12ਨੌਜਵਾਨ ਮੇਰੇ ਲੋਕਾਂ ਉੱਤੇ ਜ਼ੁਲਮ ਕਰਦੇ ਹਨ, ਔਰਤਾਂ ਉਨ੍ਹਾਂ ਉੱਤੇ ਰਾਜ ਕਰਦੀਆਂ ਹਨ। ਹੇ ਮੇਰੇ ਲੋਕੋ, ਤੁਹਾਡੇ ਮਾਰਗ ਦਰਸ਼ਕ ਤੁਹਾਨੂੰ ਕੁਰਾਹੇ ਪਾਉਂਦੇ ਹਨ, ਉਹ ਤੁਹਾਨੂੰ ਰਸਤੇ ਤੋਂ ਮੋੜ ਦਿੰਦੇ ਹਨ।
13ਯਾਹਵੇਹ ਮੁਕੱਦਮਾ ਲੜਨ ਲਈ ਆਪਣੇ ਸਥਾਨ ਤੇ ਹੈ; ਉਹ ਲੋਕਾਂ ਦਾ ਨਿਆਂ ਕਰਨ ਲਈ ਉੱਠਦਾ ਹੈ।
14ਯਾਹਵੇਹ ਆਪਣੀ ਪਰਜਾ ਦੇ ਬਜ਼ੁਰਗਾਂ ਅਤੇ ਆਗੂਆਂ ਦੇ ਵਿਰੁੱਧ ਨਿਆਂ ਲਈ ਆਉਂਦਾ ਹੈ, “ਇਹ ਤੁਸੀਂ ਹੀ ਹੋ ਜਿਸ ਨੇ ਮੇਰੇ ਅੰਗੂਰੀ ਬਾਗ਼ ਨੂੰ ਬਰਬਾਦ ਕੀਤਾ ਹੈ; ਗਰੀਬਾਂ ਦੀ ਲੁੱਟ ਤੁਹਾਡੇ ਘਰਾਂ ਵਿੱਚ ਹੈ।