11ਹਾਏ ਦੁਸ਼ਟਾਂ ਉੱਤੇ! ਉਨ੍ਹਾਂ ਉੱਤੇ ਆਫ਼ਤ ਆਈ ਹੈ! ਉਨ੍ਹਾਂ ਨੂੰ ਉਨ੍ਹਾਂ ਦੇ ਹੱਥਾਂ ਦੇ ਕੀਤੇ ਦਾ ਬਦਲਾ ਦਿੱਤਾ ਜਾਵੇਗਾ।
12ਨੌਜਵਾਨ ਮੇਰੇ ਲੋਕਾਂ ਉੱਤੇ ਜ਼ੁਲਮ ਕਰਦੇ ਹਨ, ਔਰਤਾਂ ਉਨ੍ਹਾਂ ਉੱਤੇ ਰਾਜ ਕਰਦੀਆਂ ਹਨ। ਹੇ ਮੇਰੇ ਲੋਕੋ, ਤੁਹਾਡੇ ਮਾਰਗ ਦਰਸ਼ਕ ਤੁਹਾਨੂੰ ਕੁਰਾਹੇ ਪਾਉਂਦੇ ਹਨ, ਉਹ ਤੁਹਾਨੂੰ ਰਸਤੇ ਤੋਂ ਮੋੜ ਦਿੰਦੇ ਹਨ।
13ਯਾਹਵੇਹ ਮੁਕੱਦਮਾ ਲੜਨ ਲਈ ਆਪਣੇ ਸਥਾਨ ਤੇ ਹੈ; ਉਹ ਲੋਕਾਂ ਦਾ ਨਿਆਂ ਕਰਨ ਲਈ ਉੱਠਦਾ ਹੈ।
14ਯਾਹਵੇਹ ਆਪਣੀ ਪਰਜਾ ਦੇ ਬਜ਼ੁਰਗਾਂ ਅਤੇ ਆਗੂਆਂ ਦੇ ਵਿਰੁੱਧ ਨਿਆਂ ਲਈ ਆਉਂਦਾ ਹੈ, “ਇਹ ਤੁਸੀਂ ਹੀ ਹੋ ਜਿਸ ਨੇ ਮੇਰੇ ਅੰਗੂਰੀ ਬਾਗ਼ ਨੂੰ ਬਰਬਾਦ ਕੀਤਾ ਹੈ; ਗਰੀਬਾਂ ਦੀ ਲੁੱਟ ਤੁਹਾਡੇ ਘਰਾਂ ਵਿੱਚ ਹੈ।
15ਯਾਹਵੇਹ ਸਰਬ ਸ਼ਕਤੀਮਾਨ ਇਸ ਤਰ੍ਹਾਂ ਆਖਦਾ ਹੈ! ਤੁਹਾਨੂੰ ਮੇਰੇ ਲੋਕਾਂ ਨੂੰ ਕੁਚਲਣ ਅਤੇ ਗਰੀਬਾਂ ਦੇ ਮੂੰਹ ਪੀਸਣ ਦਾ ਕੀ ਮਤਲਬ ਹੈ?”