ਯਸ਼ਾਯਾਹ 3

ਯਾਹਵੇਹ ਸਰਬ ਸ਼ਕਤੀਮਾਨ ਇਸ ਤਰ੍ਹਾਂ ਆਖਦਾ ਹੈ! ਤੁਹਾਨੂੰ ਮੇਰੇ ਲੋਕਾਂ ਨੂੰ ਕੁਚਲਣ ਅਤੇ ਗਰੀਬਾਂ ਦੇ ਮੂੰਹ ਪੀਸਣ ਦਾ ਕੀ ਮਤਲਬ ਹੈ?”

Isaiah 3:15 (UKJV) What mean all of you that all of you beat my people to pieces, and grind the faces of the poor? says the Lord GOD of hosts.

13ਯਾਹਵੇਹ ਮੁਕੱਦਮਾ ਲੜਨ ਲਈ ਆਪਣੇ ਸਥਾਨ ਤੇ ਹੈ; ਉਹ ਲੋਕਾਂ ਦਾ ਨਿਆਂ ਕਰਨ ਲਈ ਉੱਠਦਾ ਹੈ।

14ਯਾਹਵੇਹ ਆਪਣੀ ਪਰਜਾ ਦੇ ਬਜ਼ੁਰਗਾਂ ਅਤੇ ਆਗੂਆਂ ਦੇ ਵਿਰੁੱਧ ਨਿਆਂ ਲਈ ਆਉਂਦਾ ਹੈ, “ਇਹ ਤੁਸੀਂ ਹੀ ਹੋ ਜਿਸ ਨੇ ਮੇਰੇ ਅੰਗੂਰੀ ਬਾਗ਼ ਨੂੰ ਬਰਬਾਦ ਕੀਤਾ ਹੈ; ਗਰੀਬਾਂ ਦੀ ਲੁੱਟ ਤੁਹਾਡੇ ਘਰਾਂ ਵਿੱਚ ਹੈ।

15ਯਾਹਵੇਹ ਸਰਬ ਸ਼ਕਤੀਮਾਨ ਇਸ ਤਰ੍ਹਾਂ ਆਖਦਾ ਹੈ! ਤੁਹਾਨੂੰ ਮੇਰੇ ਲੋਕਾਂ ਨੂੰ ਕੁਚਲਣ ਅਤੇ ਗਰੀਬਾਂ ਦੇ ਮੂੰਹ ਪੀਸਣ ਦਾ ਕੀ ਮਤਲਬ ਹੈ?”

16ਯਾਹਵੇਹ ਇਹ ਆਖਦਾ ਹੈ, “ਸੀਯੋਨ ਦੀਆਂ ਔਰਤਾਂ ਹੰਕਾਰੀ ਹਨ, ਅਤੇ ਗਰਦਨਾਂ ਅਕੜਾ ਕੇ ਅਤੇ ਆਪਣੀਆਂ ਅੱਖਾਂ ਮਟਕਾ ਕੇ ਤੁਰਦੀਆਂ ਹਨ, ਅਤੇ ਠੁਮਕ-ਠੁਮਕ ਚਾਲ ਚੱਲਦੀਆਂ ਹਨ, ਅਤੇ ਆਪਣੇ ਪੈਰਾਂ ਵਿੱਚ ਘੁੰਗਰੂ ਛਣਕਾਉਂਦੀਆਂ ਹਨ।

17ਇਸ ਲਈ ਯਾਹਵੇਹ ਸੀਯੋਨ ਦੀਆਂ ਧੀਆਂ ਦਾ ਸਿਰ ਗੰਜਾ ਕਰ ਦੇਵੇਗਾ ਅਤੇ ਯਾਹਵੇਹ ਉਹਨਾਂ ਦੇ ਸਰੀਰ ਨੰਗੇ ਕਰ ਦੇਵੇਗਾ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.