ਯਸ਼ਾਯਾਹ 3

ਯਾਹਵੇਹ ਇਹ ਆਖਦਾ ਹੈ, “ਸੀਯੋਨ ਦੀਆਂ ਔਰਤਾਂ ਹੰਕਾਰੀ ਹਨ, ਅਤੇ ਗਰਦਨਾਂ ਅਕੜਾ ਕੇ ਅਤੇ ਆਪਣੀਆਂ ਅੱਖਾਂ ਮਟਕਾ ਕੇ ਤੁਰਦੀਆਂ ਹਨ, ਅਤੇ ਠੁਮਕ-ਠੁਮਕ ਚਾਲ ਚੱਲਦੀਆਂ ਹਨ, ਅਤੇ ਆਪਣੇ ਪੈਰਾਂ ਵਿੱਚ ਘੁੰਗਰੂ ਛਣਕਾਉਂਦੀਆਂ ਹਨ।

Isaiah 3:16 (UKJV) Moreover the LORD says, Because the daughters of Zion are haughty, and walk with stretched forth necks and wanton eyes, walking and moving enticingly as they go, and making a tinkling with their feet:

14ਯਾਹਵੇਹ ਆਪਣੀ ਪਰਜਾ ਦੇ ਬਜ਼ੁਰਗਾਂ ਅਤੇ ਆਗੂਆਂ ਦੇ ਵਿਰੁੱਧ ਨਿਆਂ ਲਈ ਆਉਂਦਾ ਹੈ, “ਇਹ ਤੁਸੀਂ ਹੀ ਹੋ ਜਿਸ ਨੇ ਮੇਰੇ ਅੰਗੂਰੀ ਬਾਗ਼ ਨੂੰ ਬਰਬਾਦ ਕੀਤਾ ਹੈ; ਗਰੀਬਾਂ ਦੀ ਲੁੱਟ ਤੁਹਾਡੇ ਘਰਾਂ ਵਿੱਚ ਹੈ।

15ਯਾਹਵੇਹ ਸਰਬ ਸ਼ਕਤੀਮਾਨ ਇਸ ਤਰ੍ਹਾਂ ਆਖਦਾ ਹੈ! ਤੁਹਾਨੂੰ ਮੇਰੇ ਲੋਕਾਂ ਨੂੰ ਕੁਚਲਣ ਅਤੇ ਗਰੀਬਾਂ ਦੇ ਮੂੰਹ ਪੀਸਣ ਦਾ ਕੀ ਮਤਲਬ ਹੈ?”

16ਯਾਹਵੇਹ ਇਹ ਆਖਦਾ ਹੈ, “ਸੀਯੋਨ ਦੀਆਂ ਔਰਤਾਂ ਹੰਕਾਰੀ ਹਨ, ਅਤੇ ਗਰਦਨਾਂ ਅਕੜਾ ਕੇ ਅਤੇ ਆਪਣੀਆਂ ਅੱਖਾਂ ਮਟਕਾ ਕੇ ਤੁਰਦੀਆਂ ਹਨ, ਅਤੇ ਠੁਮਕ-ਠੁਮਕ ਚਾਲ ਚੱਲਦੀਆਂ ਹਨ, ਅਤੇ ਆਪਣੇ ਪੈਰਾਂ ਵਿੱਚ ਘੁੰਗਰੂ ਛਣਕਾਉਂਦੀਆਂ ਹਨ।

17ਇਸ ਲਈ ਯਾਹਵੇਹ ਸੀਯੋਨ ਦੀਆਂ ਧੀਆਂ ਦਾ ਸਿਰ ਗੰਜਾ ਕਰ ਦੇਵੇਗਾ ਅਤੇ ਯਾਹਵੇਹ ਉਹਨਾਂ ਦੇ ਸਰੀਰ ਨੰਗੇ ਕਰ ਦੇਵੇਗਾ।”

18ਉਸ ਦਿਨ ਯਾਹਵੇਹ ਉਨ੍ਹਾਂ ਦਾ ਸ਼ਿੰਗਾਰ, ਚੂੜੀਆਂ ਅਤੇ ਸਿਰ ਦੇ ਮੁਕਟ ਅਤੇ ਚਮਕਦੇ ਹਾਰ ਨੂੰ ਖੋਹ ਲਵੇਗਾ:

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.