15ਯਾਹਵੇਹ ਸਰਬ ਸ਼ਕਤੀਮਾਨ ਇਸ ਤਰ੍ਹਾਂ ਆਖਦਾ ਹੈ! ਤੁਹਾਨੂੰ ਮੇਰੇ ਲੋਕਾਂ ਨੂੰ ਕੁਚਲਣ ਅਤੇ ਗਰੀਬਾਂ ਦੇ ਮੂੰਹ ਪੀਸਣ ਦਾ ਕੀ ਮਤਲਬ ਹੈ?”
16ਯਾਹਵੇਹ ਇਹ ਆਖਦਾ ਹੈ, “ਸੀਯੋਨ ਦੀਆਂ ਔਰਤਾਂ ਹੰਕਾਰੀ ਹਨ, ਅਤੇ ਗਰਦਨਾਂ ਅਕੜਾ ਕੇ ਅਤੇ ਆਪਣੀਆਂ ਅੱਖਾਂ ਮਟਕਾ ਕੇ ਤੁਰਦੀਆਂ ਹਨ, ਅਤੇ ਠੁਮਕ-ਠੁਮਕ ਚਾਲ ਚੱਲਦੀਆਂ ਹਨ, ਅਤੇ ਆਪਣੇ ਪੈਰਾਂ ਵਿੱਚ ਘੁੰਗਰੂ ਛਣਕਾਉਂਦੀਆਂ ਹਨ।
17ਇਸ ਲਈ ਯਾਹਵੇਹ ਸੀਯੋਨ ਦੀਆਂ ਧੀਆਂ ਦਾ ਸਿਰ ਗੰਜਾ ਕਰ ਦੇਵੇਗਾ ਅਤੇ ਯਾਹਵੇਹ ਉਹਨਾਂ ਦੇ ਸਰੀਰ ਨੰਗੇ ਕਰ ਦੇਵੇਗਾ।”
18ਉਸ ਦਿਨ ਯਾਹਵੇਹ ਉਨ੍ਹਾਂ ਦਾ ਸ਼ਿੰਗਾਰ, ਚੂੜੀਆਂ ਅਤੇ ਸਿਰ ਦੇ ਮੁਕਟ ਅਤੇ ਚਮਕਦੇ ਹਾਰ ਨੂੰ ਖੋਹ ਲਵੇਗਾ:
19ਮੁੰਦਰੀਆਂ, ਕੰਗਣ, ਘੁੰਡ,