ਯਸ਼ਾਯਾਹ 3

ਲੋਕ ਇੱਕ ਦੂਸਰੇ ਉੱਤੇ ਅਤੇ ਹਰੇਕ ਆਦਮੀ ਦੂਸਰੇ ਆਦਮੀ ਦੇ ਵਿਰੁੱਧ, ਹਰੇਕ ਗੁਆਂਢੀ ਆਪਣੇ ਗੁਆਂਢੀ ਉੱਤੇ ਜ਼ੁਲਮ ਕਰੇਗਾ, ਜੁਆਨ ਬੁੱਢਿਆਂ ਦੇ ਵਿਰੁੱਧ ਉੱਠੇਗਾ, ਅਤੇ ਨੀਚ ਪਤਵੰਤੇ ਦੀ ਬੇਇੱਜ਼ਤੀ ਕਰੇਗਾ।

Isaiah 3:5 (UKJV) And the people shall be oppressed, every one by another, and every one by his neighbour: the child shall behave himself proudly against the ancient, and the base against the honourable.

3ਪੰਜਾਹਾਂ ਦਾ ਸਰਦਾਰ ਅਤੇ ਦਰਜੇ ਦਾ ਆਦਮੀ, ਸਲਾਹਕਾਰ, ਕੁਸ਼ਲ ਕਾਰੀਗਰ ਅਤੇ ਚਲਾਕ ਜਾਦੂਗਰ।

4“ਮੈਂ ਸਿਰਫ ਨੌਜਵਾਨਾਂ ਨੂੰ ਉਨ੍ਹਾਂ ਦਾ ਅਧਿਕਾਰੀ ਬਣਾਵਾਂਗਾ। ਬੱਚੇ ਉਨ੍ਹਾਂ ਉੱਤੇ ਰਾਜ ਕਰਨਗੇ।”

5ਲੋਕ ਇੱਕ ਦੂਸਰੇ ਉੱਤੇ ਅਤੇ ਹਰੇਕ ਆਦਮੀ ਦੂਸਰੇ ਆਦਮੀ ਦੇ ਵਿਰੁੱਧ, ਹਰੇਕ ਗੁਆਂਢੀ ਆਪਣੇ ਗੁਆਂਢੀ ਉੱਤੇ ਜ਼ੁਲਮ ਕਰੇਗਾ, ਜੁਆਨ ਬੁੱਢਿਆਂ ਦੇ ਵਿਰੁੱਧ ਉੱਠੇਗਾ, ਅਤੇ ਨੀਚ ਪਤਵੰਤੇ ਦੀ ਬੇਇੱਜ਼ਤੀ ਕਰੇਗਾ।

6ਇੱਕ ਮਨੁੱਖ ਆਪਣੇ ਪਿਤਾ ਦੇ ਘਰ ਵਿੱਚ ਆਪਣੇ ਭਰਾਵਾਂ ਵਿੱਚੋਂ ਇੱਕ ਨੂੰ ਫੜ ਲਵੇਗਾ ਅਤੇ ਆਖੇਗਾ, “ਤੁਹਾਡੇ ਕੋਲ ਇੱਕ ਚਾਦਰ ਹੈ, ਤੂੰ ਸਾਡਾ ਆਗੂ ਬਣ, ਅਤੇ ਇਹ ਉੱਜੜਿਆ ਹੋਇਆ ਢੇਰ ਤੇਰੇ ਹੱਥ ਦੇ ਹੇਠ ਹੋਵੇਗਾ!”

7ਪਰ ਉਸ ਦਿਨ ਉਹ ਪੁਕਾਰੇਗਾ, “ਮੇਰੇ ਕੋਲ ਕੋਈ ਉਪਾਅ ਨਹੀਂ ਹੈ ਅਤੇ ਨਾ ਹੀ, ਮੇਰੇ ਘਰ ਵਿੱਚ ਭੋਜਨ ਅਤੇ ਕੱਪੜਾ ਹੈ ਮੈਨੂੰ ਲੋਕਾਂ ਦਾ ਆਗੂ ਨਾ ਠਹਿਰਾਓ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.