2ਸੂਰਬੀਰ ਅਤੇ ਯੋਧਾ, ਨਿਆਈਂ ਅਤੇ ਨਬੀ, ਫ਼ਾਲ ਪਾਉਣ ਵਾਲਾ ਤੇ ਬਜ਼ੁਰਗ,
3ਪੰਜਾਹਾਂ ਦਾ ਸਰਦਾਰ ਅਤੇ ਦਰਜੇ ਦਾ ਆਦਮੀ, ਸਲਾਹਕਾਰ, ਕੁਸ਼ਲ ਕਾਰੀਗਰ ਅਤੇ ਚਲਾਕ ਜਾਦੂਗਰ।
4“ਮੈਂ ਸਿਰਫ ਨੌਜਵਾਨਾਂ ਨੂੰ ਉਨ੍ਹਾਂ ਦਾ ਅਧਿਕਾਰੀ ਬਣਾਵਾਂਗਾ। ਬੱਚੇ ਉਨ੍ਹਾਂ ਉੱਤੇ ਰਾਜ ਕਰਨਗੇ।”
5ਲੋਕ ਇੱਕ ਦੂਸਰੇ ਉੱਤੇ ਅਤੇ ਹਰੇਕ ਆਦਮੀ ਦੂਸਰੇ ਆਦਮੀ ਦੇ ਵਿਰੁੱਧ, ਹਰੇਕ ਗੁਆਂਢੀ ਆਪਣੇ ਗੁਆਂਢੀ ਉੱਤੇ ਜ਼ੁਲਮ ਕਰੇਗਾ, ਜੁਆਨ ਬੁੱਢਿਆਂ ਦੇ ਵਿਰੁੱਧ ਉੱਠੇਗਾ, ਅਤੇ ਨੀਚ ਪਤਵੰਤੇ ਦੀ ਬੇਇੱਜ਼ਤੀ ਕਰੇਗਾ।
6ਇੱਕ ਮਨੁੱਖ ਆਪਣੇ ਪਿਤਾ ਦੇ ਘਰ ਵਿੱਚ ਆਪਣੇ ਭਰਾਵਾਂ ਵਿੱਚੋਂ ਇੱਕ ਨੂੰ ਫੜ ਲਵੇਗਾ ਅਤੇ ਆਖੇਗਾ, “ਤੁਹਾਡੇ ਕੋਲ ਇੱਕ ਚਾਦਰ ਹੈ, ਤੂੰ ਸਾਡਾ ਆਗੂ ਬਣ, ਅਤੇ ਇਹ ਉੱਜੜਿਆ ਹੋਇਆ ਢੇਰ ਤੇਰੇ ਹੱਥ ਦੇ ਹੇਠ ਹੋਵੇਗਾ!”