ਯਸ਼ਾਯਾਹ 3

ਇੱਕ ਮਨੁੱਖ ਆਪਣੇ ਪਿਤਾ ਦੇ ਘਰ ਵਿੱਚ ਆਪਣੇ ਭਰਾਵਾਂ ਵਿੱਚੋਂ ਇੱਕ ਨੂੰ ਫੜ ਲਵੇਗਾ ਅਤੇ ਆਖੇਗਾ, “ਤੁਹਾਡੇ ਕੋਲ ਇੱਕ ਚਾਦਰ ਹੈ, ਤੂੰ ਸਾਡਾ ਆਗੂ ਬਣ, ਅਤੇ ਇਹ ਉੱਜੜਿਆ ਹੋਇਆ ਢੇਰ ਤੇਰੇ ਹੱਥ ਦੇ ਹੇਠ ਹੋਵੇਗਾ!”

Isaiah 3:6 (UKJV) When a man shall take hold of his brother of the house of his father, saying, You have clothing, be you our ruler, and let this ruin be under your hand:

4“ਮੈਂ ਸਿਰਫ ਨੌਜਵਾਨਾਂ ਨੂੰ ਉਨ੍ਹਾਂ ਦਾ ਅਧਿਕਾਰੀ ਬਣਾਵਾਂਗਾ। ਬੱਚੇ ਉਨ੍ਹਾਂ ਉੱਤੇ ਰਾਜ ਕਰਨਗੇ।”

5ਲੋਕ ਇੱਕ ਦੂਸਰੇ ਉੱਤੇ ਅਤੇ ਹਰੇਕ ਆਦਮੀ ਦੂਸਰੇ ਆਦਮੀ ਦੇ ਵਿਰੁੱਧ, ਹਰੇਕ ਗੁਆਂਢੀ ਆਪਣੇ ਗੁਆਂਢੀ ਉੱਤੇ ਜ਼ੁਲਮ ਕਰੇਗਾ, ਜੁਆਨ ਬੁੱਢਿਆਂ ਦੇ ਵਿਰੁੱਧ ਉੱਠੇਗਾ, ਅਤੇ ਨੀਚ ਪਤਵੰਤੇ ਦੀ ਬੇਇੱਜ਼ਤੀ ਕਰੇਗਾ।

6ਇੱਕ ਮਨੁੱਖ ਆਪਣੇ ਪਿਤਾ ਦੇ ਘਰ ਵਿੱਚ ਆਪਣੇ ਭਰਾਵਾਂ ਵਿੱਚੋਂ ਇੱਕ ਨੂੰ ਫੜ ਲਵੇਗਾ ਅਤੇ ਆਖੇਗਾ, “ਤੁਹਾਡੇ ਕੋਲ ਇੱਕ ਚਾਦਰ ਹੈ, ਤੂੰ ਸਾਡਾ ਆਗੂ ਬਣ, ਅਤੇ ਇਹ ਉੱਜੜਿਆ ਹੋਇਆ ਢੇਰ ਤੇਰੇ ਹੱਥ ਦੇ ਹੇਠ ਹੋਵੇਗਾ!”

7ਪਰ ਉਸ ਦਿਨ ਉਹ ਪੁਕਾਰੇਗਾ, “ਮੇਰੇ ਕੋਲ ਕੋਈ ਉਪਾਅ ਨਹੀਂ ਹੈ ਅਤੇ ਨਾ ਹੀ, ਮੇਰੇ ਘਰ ਵਿੱਚ ਭੋਜਨ ਅਤੇ ਕੱਪੜਾ ਹੈ ਮੈਨੂੰ ਲੋਕਾਂ ਦਾ ਆਗੂ ਨਾ ਠਹਿਰਾਓ।”

8ਯੇਰੂਸ਼ਲੇਮ ਠੇਡਾ ਖਾ ਗਿਆ ਹੈ, ਯਹੂਦਾਹ ਡਿੱਗ ਪਿਆ ਹੈ; ਉਹਨਾਂ ਦੀਆਂ ਗੱਲਾਂ ਅਤੇ ਕੰਮ ਯਾਹਵੇਹ ਦੇ ਵਿਰੁੱਧ ਹਨ, ਉਸ ਦੀ ਮਹਿਮਾ ਵਾਲੀ ਹਜ਼ੂਰੀ ਨੂੰ ਨਕਾਰਦੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.