ਯਸ਼ਾਯਾਹ 3

ਯੇਰੂਸ਼ਲੇਮ ਠੇਡਾ ਖਾ ਗਿਆ ਹੈ, ਯਹੂਦਾਹ ਡਿੱਗ ਪਿਆ ਹੈ; ਉਹਨਾਂ ਦੀਆਂ ਗੱਲਾਂ ਅਤੇ ਕੰਮ ਯਾਹਵੇਹ ਦੇ ਵਿਰੁੱਧ ਹਨ, ਉਸ ਦੀ ਮਹਿਮਾ ਵਾਲੀ ਹਜ਼ੂਰੀ ਨੂੰ ਨਕਾਰਦੇ ਹਨ।

Isaiah 3:8 (UKJV) For Jerusalem is ruined, and Judah is fallen: because their tongue and their doings are against the LORD, to provoke the eyes of his glory.

6ਇੱਕ ਮਨੁੱਖ ਆਪਣੇ ਪਿਤਾ ਦੇ ਘਰ ਵਿੱਚ ਆਪਣੇ ਭਰਾਵਾਂ ਵਿੱਚੋਂ ਇੱਕ ਨੂੰ ਫੜ ਲਵੇਗਾ ਅਤੇ ਆਖੇਗਾ, “ਤੁਹਾਡੇ ਕੋਲ ਇੱਕ ਚਾਦਰ ਹੈ, ਤੂੰ ਸਾਡਾ ਆਗੂ ਬਣ, ਅਤੇ ਇਹ ਉੱਜੜਿਆ ਹੋਇਆ ਢੇਰ ਤੇਰੇ ਹੱਥ ਦੇ ਹੇਠ ਹੋਵੇਗਾ!”

7ਪਰ ਉਸ ਦਿਨ ਉਹ ਪੁਕਾਰੇਗਾ, “ਮੇਰੇ ਕੋਲ ਕੋਈ ਉਪਾਅ ਨਹੀਂ ਹੈ ਅਤੇ ਨਾ ਹੀ, ਮੇਰੇ ਘਰ ਵਿੱਚ ਭੋਜਨ ਅਤੇ ਕੱਪੜਾ ਹੈ ਮੈਨੂੰ ਲੋਕਾਂ ਦਾ ਆਗੂ ਨਾ ਠਹਿਰਾਓ।”

8ਯੇਰੂਸ਼ਲੇਮ ਠੇਡਾ ਖਾ ਗਿਆ ਹੈ, ਯਹੂਦਾਹ ਡਿੱਗ ਪਿਆ ਹੈ; ਉਹਨਾਂ ਦੀਆਂ ਗੱਲਾਂ ਅਤੇ ਕੰਮ ਯਾਹਵੇਹ ਦੇ ਵਿਰੁੱਧ ਹਨ, ਉਸ ਦੀ ਮਹਿਮਾ ਵਾਲੀ ਹਜ਼ੂਰੀ ਨੂੰ ਨਕਾਰਦੇ ਹਨ।

9ਉਨ੍ਹਾਂ ਦਾ ਮੂੰਹ ਉਨ੍ਹਾਂ ਦੇ ਵਿਰੁੱਧ ਗਵਾਹੀ ਦਿੰਦਾ ਹੈ; ਅਤੇ ਉਹ ਸੋਦੋਮ ਵਾਂਗ ਆਪਣੇ ਹੀ ਪਾਪਾਂ ਵੱਲ ਇਸ਼ਾਰਾ ਕਰਦੇ ਹਨ; ਉਨ੍ਹਾਂ ਉੱਤੇ ਹਾਏ! ਜੋ ਉਹ ਉਨ੍ਹਾਂ ਨੂੰ ਲੁਕਾਉਂਦੇ ਨਹੀਂ ਕਿਉਂਕਿ ਉਨ੍ਹਾਂ ਨੇ ਆਪਣਾ ਹੀ ਨੁਕਸਾਨ ਕੀਤਾ ਹੈ।

10ਧਰਮੀਆਂ ਨੂੰ ਦੱਸ ਕਿ ਉਨ੍ਹਾਂ ਦਾ ਭਲਾ ਹੋਵੇਗਾ, ਕਿਉਂ ਜੋ ਉਹ ਆਪਣੇ ਕਰਮਾਂ ਦਾ ਫਲ ਭੋਗਣਗੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.