7ਪਰ ਉਸ ਦਿਨ ਉਹ ਪੁਕਾਰੇਗਾ, “ਮੇਰੇ ਕੋਲ ਕੋਈ ਉਪਾਅ ਨਹੀਂ ਹੈ ਅਤੇ ਨਾ ਹੀ, ਮੇਰੇ ਘਰ ਵਿੱਚ ਭੋਜਨ ਅਤੇ ਕੱਪੜਾ ਹੈ ਮੈਨੂੰ ਲੋਕਾਂ ਦਾ ਆਗੂ ਨਾ ਠਹਿਰਾਓ।”
8ਯੇਰੂਸ਼ਲੇਮ ਠੇਡਾ ਖਾ ਗਿਆ ਹੈ, ਯਹੂਦਾਹ ਡਿੱਗ ਪਿਆ ਹੈ; ਉਹਨਾਂ ਦੀਆਂ ਗੱਲਾਂ ਅਤੇ ਕੰਮ ਯਾਹਵੇਹ ਦੇ ਵਿਰੁੱਧ ਹਨ, ਉਸ ਦੀ ਮਹਿਮਾ ਵਾਲੀ ਹਜ਼ੂਰੀ ਨੂੰ ਨਕਾਰਦੇ ਹਨ।
9ਉਨ੍ਹਾਂ ਦਾ ਮੂੰਹ ਉਨ੍ਹਾਂ ਦੇ ਵਿਰੁੱਧ ਗਵਾਹੀ ਦਿੰਦਾ ਹੈ; ਅਤੇ ਉਹ ਸੋਦੋਮ ਵਾਂਗ ਆਪਣੇ ਹੀ ਪਾਪਾਂ ਵੱਲ ਇਸ਼ਾਰਾ ਕਰਦੇ ਹਨ; ਉਨ੍ਹਾਂ ਉੱਤੇ ਹਾਏ! ਜੋ ਉਹ ਉਨ੍ਹਾਂ ਨੂੰ ਲੁਕਾਉਂਦੇ ਨਹੀਂ ਕਿਉਂਕਿ ਉਨ੍ਹਾਂ ਨੇ ਆਪਣਾ ਹੀ ਨੁਕਸਾਨ ਕੀਤਾ ਹੈ।
10ਧਰਮੀਆਂ ਨੂੰ ਦੱਸ ਕਿ ਉਨ੍ਹਾਂ ਦਾ ਭਲਾ ਹੋਵੇਗਾ, ਕਿਉਂ ਜੋ ਉਹ ਆਪਣੇ ਕਰਮਾਂ ਦਾ ਫਲ ਭੋਗਣਗੇ।
11ਹਾਏ ਦੁਸ਼ਟਾਂ ਉੱਤੇ! ਉਨ੍ਹਾਂ ਉੱਤੇ ਆਫ਼ਤ ਆਈ ਹੈ! ਉਨ੍ਹਾਂ ਨੂੰ ਉਨ੍ਹਾਂ ਦੇ ਹੱਥਾਂ ਦੇ ਕੀਤੇ ਦਾ ਬਦਲਾ ਦਿੱਤਾ ਜਾਵੇਗਾ।