ਯਸ਼ਾਯਾਹ 30

ਜੋ ਬੀਜ ਤੁਸੀਂ ਜ਼ਮੀਨ ਵਿੱਚ ਬੀਜੋਗੇ ਉਸ ਲਈ ਉਹ ਤੁਹਾਡੇ ਲਈ ਮੀਂਹ ਵੀ ਭੇਜੇਗਾ ਅਤੇ ਜ਼ਮੀਨ ਵਿੱਚੋਂ ਜੋ ਭੋਜਨ ਆਵੇਗਾ ਉਹ ਉੱਤਮ ਅਤੇ ਭਰਪੂਰ ਹੋਵੇਗਾ। ਉਸ ਦਿਨ ਤੁਹਾਡੇ ਪਸ਼ੂ ਚੌੜੇ ਮੈਦਾਨਾਂ ਵਿੱਚ ਚਰਨਗੇ।

Isaiah 30:23 (UKJV) Then shall he give the rain of your seed, that you shall sow the ground likewise; and bread of the increase of the earth, and it shall be fat and abundant: in that day shall your cattle feed in large pastures.

21ਭਾਵੇਂ ਤੁਸੀਂ ਸੱਜੇ ਜਾਂ ਖੱਬੇ ਮੁੜੋ, ਤੁਹਾਡੇ ਕੰਨ ਤੁਹਾਡੇ ਪਿੱਛੇ ਇੱਕ ਆਵਾਜ਼ ਸੁਣਨਗੇ, “ਇਹ ਰਸਤਾ ਹੈ; ਇਸ ਵਿੱਚ ਚੱਲੋ।”

22ਤਦ ਤੁਸੀਂ ਚਾਂਦੀ ਨਾਲ ਮੜ੍ਹੀਆਂ ਹੋਈਆਂ ਆਪਣੀਆਂ ਮੂਰਤੀਆਂ ਅਤੇ ਸੋਨੇ ਨਾਲ ਮੜ੍ਹੀਆਂ ਹੋਈਆਂ ਆਪਣੀਆਂ ਮੂਰਤੀਆਂ ਦੀ ਬੇਅਦਬੀ ਕਰੋਗੇ। ਤੁਸੀਂ ਉਹਨਾਂ ਨੂੰ ਗੰਦੇ ਕੱਪੜਿਆਂ ਵਾਂਗੂੰ ਖਿਲਾਰ ਦਿਓਗੇ, “ਤੁਸੀਂ ਉਹਨਾਂ ਨੂੰ ਆਖੋਗੇ, ਦੂਰ ਹੋਵੋ!”

23ਜੋ ਬੀਜ ਤੁਸੀਂ ਜ਼ਮੀਨ ਵਿੱਚ ਬੀਜੋਗੇ ਉਸ ਲਈ ਉਹ ਤੁਹਾਡੇ ਲਈ ਮੀਂਹ ਵੀ ਭੇਜੇਗਾ ਅਤੇ ਜ਼ਮੀਨ ਵਿੱਚੋਂ ਜੋ ਭੋਜਨ ਆਵੇਗਾ ਉਹ ਉੱਤਮ ਅਤੇ ਭਰਪੂਰ ਹੋਵੇਗਾ। ਉਸ ਦਿਨ ਤੁਹਾਡੇ ਪਸ਼ੂ ਚੌੜੇ ਮੈਦਾਨਾਂ ਵਿੱਚ ਚਰਨਗੇ।

24ਬਲਦ ਅਤੇ ਗਧੇ ਜਿਹੜੇ ਮਿੱਟੀ ਦਾ ਕੰਮ ਕਰਦੇ ਹਨ, ਚਾਰਾ ਅਤੇ ਮਾਸ ਖਾਣਗੇ, ਜਿਹੜੇ ਛੱਜ ਤੇ ਤੁੰਗਲੀ ਨਾਲ ਉਡਾਏ ਹੋਏ ਹੋਣਗੇ।

25ਵੱਡੇ ਕਤਲੇਆਮ ਦੇ ਦਿਨ, ਜਦੋਂ ਬੁਰਜ ਡਿੱਗਣਗੇ, ਹਰ ਉੱਚੇ ਪਹਾੜ ਅਤੇ ਹਰ ਉੱਚੀ ਪਹਾੜੀ ਉੱਤੇ ਪਾਣੀ ਦੀਆਂ ਨਦੀਆਂ ਵਗਣਗੀਆਂ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.