ਯਸ਼ਾਯਾਹ 30

ਭਾਵੇਂ ਤੁਸੀਂ ਸੱਜੇ ਜਾਂ ਖੱਬੇ ਮੁੜੋ, ਤੁਹਾਡੇ ਕੰਨ ਤੁਹਾਡੇ ਪਿੱਛੇ ਇੱਕ ਆਵਾਜ਼ ਸੁਣਨਗੇ, “ਇਹ ਰਸਤਾ ਹੈ; ਇਸ ਵਿੱਚ ਚੱਲੋ।”

Isaiah 30:21 (UKJV) And yours ears shall hear a word behind you, saying, This is the way, walk all of you in it, when all of you turn to the right hand, and when all of you turn to the left.

19ਸੀਯੋਨ ਦੇ ਲੋਕੋ, ਜਿਹੜੇ ਯੇਰੂਸ਼ਲੇਮ ਵਿੱਚ ਰਹਿੰਦੇ ਹਨ, ਤੁਸੀਂ ਹੋਰ ਨਹੀਂ ਰੋਵੋਗੇ। ਉਹ ਤੁਹਾਡੀ ਦੁਹਾਈ ਦੀ ਆਵਾਜ਼ ਦੇ ਕਾਰਨ ਜ਼ਰੂਰ ਤੁਹਾਡੇ ਉੱਤੇ ਕਿਰਪਾ ਕਰੇਗਾ, ਤੁਹਾਡੀ ਦੁਹਾਈ ਸੁਣਦਿਆਂ ਹੀ ਉਹ ਤੁਹਾਨੂੰ ਉੱਤਰ ਦੇਵੇਗਾ।

20ਭਾਵੇਂ ਯਾਹਵੇਹ ਤੁਹਾਨੂੰ ਬਿਪਤਾ ਦੀ ਰੋਟੀ ਅਤੇ ਬਿਪਤਾ ਦਾ ਪਾਣੀ ਦਿੰਦਾ ਹੈ, ਪਰ ਤੁਹਾਡੇ ਉਪਦੇਸ਼ਕ ਹੋਰ ਲੁਕੇ ਨਹੀਂ ਰਹਿਣਗੇ। ਤੁਸੀਂ ਉਨ੍ਹਾਂ ਨੂੰ ਆਪਣੀਆਂ ਅੱਖਾਂ ਨਾਲ ਦੇਖੋਗੇ।

21ਭਾਵੇਂ ਤੁਸੀਂ ਸੱਜੇ ਜਾਂ ਖੱਬੇ ਮੁੜੋ, ਤੁਹਾਡੇ ਕੰਨ ਤੁਹਾਡੇ ਪਿੱਛੇ ਇੱਕ ਆਵਾਜ਼ ਸੁਣਨਗੇ, “ਇਹ ਰਸਤਾ ਹੈ; ਇਸ ਵਿੱਚ ਚੱਲੋ।”

22ਤਦ ਤੁਸੀਂ ਚਾਂਦੀ ਨਾਲ ਮੜ੍ਹੀਆਂ ਹੋਈਆਂ ਆਪਣੀਆਂ ਮੂਰਤੀਆਂ ਅਤੇ ਸੋਨੇ ਨਾਲ ਮੜ੍ਹੀਆਂ ਹੋਈਆਂ ਆਪਣੀਆਂ ਮੂਰਤੀਆਂ ਦੀ ਬੇਅਦਬੀ ਕਰੋਗੇ। ਤੁਸੀਂ ਉਹਨਾਂ ਨੂੰ ਗੰਦੇ ਕੱਪੜਿਆਂ ਵਾਂਗੂੰ ਖਿਲਾਰ ਦਿਓਗੇ, “ਤੁਸੀਂ ਉਹਨਾਂ ਨੂੰ ਆਖੋਗੇ, ਦੂਰ ਹੋਵੋ!”

23ਜੋ ਬੀਜ ਤੁਸੀਂ ਜ਼ਮੀਨ ਵਿੱਚ ਬੀਜੋਗੇ ਉਸ ਲਈ ਉਹ ਤੁਹਾਡੇ ਲਈ ਮੀਂਹ ਵੀ ਭੇਜੇਗਾ ਅਤੇ ਜ਼ਮੀਨ ਵਿੱਚੋਂ ਜੋ ਭੋਜਨ ਆਵੇਗਾ ਉਹ ਉੱਤਮ ਅਤੇ ਭਰਪੂਰ ਹੋਵੇਗਾ। ਉਸ ਦਿਨ ਤੁਹਾਡੇ ਪਸ਼ੂ ਚੌੜੇ ਮੈਦਾਨਾਂ ਵਿੱਚ ਚਰਨਗੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.