ਯਸ਼ਾਯਾਹ 30

ਸੀਯੋਨ ਦੇ ਲੋਕੋ, ਜਿਹੜੇ ਯੇਰੂਸ਼ਲੇਮ ਵਿੱਚ ਰਹਿੰਦੇ ਹਨ, ਤੁਸੀਂ ਹੋਰ ਨਹੀਂ ਰੋਵੋਗੇ। ਉਹ ਤੁਹਾਡੀ ਦੁਹਾਈ ਦੀ ਆਵਾਜ਼ ਦੇ ਕਾਰਨ ਜ਼ਰੂਰ ਤੁਹਾਡੇ ਉੱਤੇ ਕਿਰਪਾ ਕਰੇਗਾ, ਤੁਹਾਡੀ ਦੁਹਾਈ ਸੁਣਦਿਆਂ ਹੀ ਉਹ ਤੁਹਾਨੂੰ ਉੱਤਰ ਦੇਵੇਗਾ।

Isaiah 30:19 (UKJV) For the people shall dwell in Zion at Jerusalem: you shall weep no more: he will be very gracious unto you at the voice of your cry; when he shall hear it, he will answer you.

17ਇੱਕ ਦੀ ਧਮਕੀ ਨਾਲ ਇੱਕ ਹਜ਼ਾਰਾਂ ਲੋਕ ਭੱਜ ਜਾਣਗੇ। ਪੰਜਾਂ ਦੀ ਧਮਕੀ ਨਾਲ ਤੁਸੀਂ ਸਾਰੇ ਭੱਜ ਜਾਵੋਂਗੇ, ਜਦੋਂ ਤੱਕ ਤੁਸੀਂ ਪਹਾੜ ਦੀ ਚੋਟੀ ਨਾਲ ਝੰਡੇ ਦੇ ਡੰਡੇ ਵਾਂਗ, ਪਹਾੜੀ ਉੱਤੇ ਝੰਡੇ ਵਾਂਗ ਨਹੀਂ ਛੱਡ ਜਾਂਦੇ ਹੋ।”

18ਫਿਰ ਵੀ ਯਾਹਵੇਹ ਤੁਹਾਡੇ ਉੱਤੇ ਮਿਹਰਬਾਨ ਹੋਣਾ ਚਾਹੁੰਦਾ ਹੈ; ਇਸ ਲਈ ਉਹ ਤੁਹਾਡੇ ਉੱਤੇ ਰਹਿਮ ਕਰਨ ਲਈ ਉੱਠੇਗਾ। ਕਿਉਂਕਿ ਯਾਹਵੇਹ ਨਿਆਂ ਦਾ ਪਰਮੇਸ਼ਵਰ ਹੈ। ਮੁਬਾਰਕ ਹਨ ਉਹ ਸਾਰੇ ਜਿਹੜੇ ਉਸ ਦੀ ਉਡੀਕ ਕਰਦੇ ਹਨ!

19ਸੀਯੋਨ ਦੇ ਲੋਕੋ, ਜਿਹੜੇ ਯੇਰੂਸ਼ਲੇਮ ਵਿੱਚ ਰਹਿੰਦੇ ਹਨ, ਤੁਸੀਂ ਹੋਰ ਨਹੀਂ ਰੋਵੋਗੇ। ਉਹ ਤੁਹਾਡੀ ਦੁਹਾਈ ਦੀ ਆਵਾਜ਼ ਦੇ ਕਾਰਨ ਜ਼ਰੂਰ ਤੁਹਾਡੇ ਉੱਤੇ ਕਿਰਪਾ ਕਰੇਗਾ, ਤੁਹਾਡੀ ਦੁਹਾਈ ਸੁਣਦਿਆਂ ਹੀ ਉਹ ਤੁਹਾਨੂੰ ਉੱਤਰ ਦੇਵੇਗਾ।

20ਭਾਵੇਂ ਯਾਹਵੇਹ ਤੁਹਾਨੂੰ ਬਿਪਤਾ ਦੀ ਰੋਟੀ ਅਤੇ ਬਿਪਤਾ ਦਾ ਪਾਣੀ ਦਿੰਦਾ ਹੈ, ਪਰ ਤੁਹਾਡੇ ਉਪਦੇਸ਼ਕ ਹੋਰ ਲੁਕੇ ਨਹੀਂ ਰਹਿਣਗੇ। ਤੁਸੀਂ ਉਨ੍ਹਾਂ ਨੂੰ ਆਪਣੀਆਂ ਅੱਖਾਂ ਨਾਲ ਦੇਖੋਗੇ।

21ਭਾਵੇਂ ਤੁਸੀਂ ਸੱਜੇ ਜਾਂ ਖੱਬੇ ਮੁੜੋ, ਤੁਹਾਡੇ ਕੰਨ ਤੁਹਾਡੇ ਪਿੱਛੇ ਇੱਕ ਆਵਾਜ਼ ਸੁਣਨਗੇ, “ਇਹ ਰਸਤਾ ਹੈ; ਇਸ ਵਿੱਚ ਚੱਲੋ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.