ਯਸ਼ਾਯਾਹ 30

ਫਿਰ ਵੀ ਯਾਹਵੇਹ ਤੁਹਾਡੇ ਉੱਤੇ ਮਿਹਰਬਾਨ ਹੋਣਾ ਚਾਹੁੰਦਾ ਹੈ; ਇਸ ਲਈ ਉਹ ਤੁਹਾਡੇ ਉੱਤੇ ਰਹਿਮ ਕਰਨ ਲਈ ਉੱਠੇਗਾ। ਕਿਉਂਕਿ ਯਾਹਵੇਹ ਨਿਆਂ ਦਾ ਪਰਮੇਸ਼ਵਰ ਹੈ। ਮੁਬਾਰਕ ਹਨ ਉਹ ਸਾਰੇ ਜਿਹੜੇ ਉਸ ਦੀ ਉਡੀਕ ਕਰਦੇ ਹਨ!

Isaiah 30:18 (UKJV) And therefore will the LORD wait, that he may be gracious unto you, and therefore will he be exalted, that he may have mercy upon you: for the LORD is a God of judgment: blessed are all they that wait for him.

16ਤੁਸੀਂ ਆਖਿਆ, ‘ਨਹੀਂ, ਅਸੀਂ ਘੋੜਿਆਂ ਉੱਤੇ ਭੱਜਾਂਗੇ।’ ਇਸ ਲਈ ਤੁਸੀਂ ਭੱਜੋਗੇ! ਤੁਸੀਂ ਕਿਹਾ ਸੀ, ‘ਅਸੀਂ ਤੇਜ਼ ਘੋੜਿਆਂ ਉੱਤੇ ਸਵਾਰ ਹੋਵਾਂਗੇ।’ ਇਸ ਲਈ ਤੁਹਾਡੇ ਪਿੱਛਾ ਕਰਨ ਵਾਲੇ ਤੇਜ਼ ਹੋਣਗੇ!

17ਇੱਕ ਦੀ ਧਮਕੀ ਨਾਲ ਇੱਕ ਹਜ਼ਾਰਾਂ ਲੋਕ ਭੱਜ ਜਾਣਗੇ। ਪੰਜਾਂ ਦੀ ਧਮਕੀ ਨਾਲ ਤੁਸੀਂ ਸਾਰੇ ਭੱਜ ਜਾਵੋਂਗੇ, ਜਦੋਂ ਤੱਕ ਤੁਸੀਂ ਪਹਾੜ ਦੀ ਚੋਟੀ ਨਾਲ ਝੰਡੇ ਦੇ ਡੰਡੇ ਵਾਂਗ, ਪਹਾੜੀ ਉੱਤੇ ਝੰਡੇ ਵਾਂਗ ਨਹੀਂ ਛੱਡ ਜਾਂਦੇ ਹੋ।”

18ਫਿਰ ਵੀ ਯਾਹਵੇਹ ਤੁਹਾਡੇ ਉੱਤੇ ਮਿਹਰਬਾਨ ਹੋਣਾ ਚਾਹੁੰਦਾ ਹੈ; ਇਸ ਲਈ ਉਹ ਤੁਹਾਡੇ ਉੱਤੇ ਰਹਿਮ ਕਰਨ ਲਈ ਉੱਠੇਗਾ। ਕਿਉਂਕਿ ਯਾਹਵੇਹ ਨਿਆਂ ਦਾ ਪਰਮੇਸ਼ਵਰ ਹੈ। ਮੁਬਾਰਕ ਹਨ ਉਹ ਸਾਰੇ ਜਿਹੜੇ ਉਸ ਦੀ ਉਡੀਕ ਕਰਦੇ ਹਨ!

19ਸੀਯੋਨ ਦੇ ਲੋਕੋ, ਜਿਹੜੇ ਯੇਰੂਸ਼ਲੇਮ ਵਿੱਚ ਰਹਿੰਦੇ ਹਨ, ਤੁਸੀਂ ਹੋਰ ਨਹੀਂ ਰੋਵੋਗੇ। ਉਹ ਤੁਹਾਡੀ ਦੁਹਾਈ ਦੀ ਆਵਾਜ਼ ਦੇ ਕਾਰਨ ਜ਼ਰੂਰ ਤੁਹਾਡੇ ਉੱਤੇ ਕਿਰਪਾ ਕਰੇਗਾ, ਤੁਹਾਡੀ ਦੁਹਾਈ ਸੁਣਦਿਆਂ ਹੀ ਉਹ ਤੁਹਾਨੂੰ ਉੱਤਰ ਦੇਵੇਗਾ।

20ਭਾਵੇਂ ਯਾਹਵੇਹ ਤੁਹਾਨੂੰ ਬਿਪਤਾ ਦੀ ਰੋਟੀ ਅਤੇ ਬਿਪਤਾ ਦਾ ਪਾਣੀ ਦਿੰਦਾ ਹੈ, ਪਰ ਤੁਹਾਡੇ ਉਪਦੇਸ਼ਕ ਹੋਰ ਲੁਕੇ ਨਹੀਂ ਰਹਿਣਗੇ। ਤੁਸੀਂ ਉਨ੍ਹਾਂ ਨੂੰ ਆਪਣੀਆਂ ਅੱਖਾਂ ਨਾਲ ਦੇਖੋਗੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.