ਯਸ਼ਾਯਾਹ 30

ਤੁਸੀਂ ਆਖਿਆ, ‘ਨਹੀਂ, ਅਸੀਂ ਘੋੜਿਆਂ ਉੱਤੇ ਭੱਜਾਂਗੇ।’ ਇਸ ਲਈ ਤੁਸੀਂ ਭੱਜੋਗੇ! ਤੁਸੀਂ ਕਿਹਾ ਸੀ, ‘ਅਸੀਂ ਤੇਜ਼ ਘੋੜਿਆਂ ਉੱਤੇ ਸਵਾਰ ਹੋਵਾਂਗੇ।’ ਇਸ ਲਈ ਤੁਹਾਡੇ ਪਿੱਛਾ ਕਰਨ ਵਾਲੇ ਤੇਜ਼ ਹੋਣਗੇ!

Isaiah 30:16 (UKJV) But all of you said, No; for we will flee upon horses; therefore shall all of you flee: and, We will ride upon the swift; therefore shall they that pursue you be swift.

14ਉਹ ਦਾ ਟੁੱਟਣਾ ਘੁਮਿਆਰ ਦੇ ਭਾਂਡੇ ਦੇ ਟੁੱਟਣ ਵਾਂਗੂੰ ਹੋਵੇਗਾ, ਜਿਸ ਨੂੰ ਉਹ ਚੂਰ-ਚੂਰ ਕਰਨ ਤੋਂ ਸਰਫ਼ਾ ਨਹੀਂ ਕਰਦਾ, ਅਤੇ ਜਿਸ ਦੇ ਟੁੱਕੜਿਆਂ ਵਿੱਚੋਂ ਇੱਕ ਠੀਕਰਾ ਵੀ ਨਾ ਲੱਭੇਗਾ, ਜਿਸ ਦੇ ਨਾਲ ਚੁੱਲ੍ਹੇ ਵਿੱਚੋਂ ਅੱਗ ਚੁੱਕੀ ਜਾਵੇ, ਜਾਂ ਹੌਦ ਤੋਂ ਪਾਣੀ ਭਰਿਆ ਜਾਵੇ।

15ਸਰਬਸ਼ਕਤੀਮਾਨ ਯਾਹਵੇਹ, ਇਸਰਾਏਲ ਦਾ ਪਵਿੱਤਰ ਪੁਰਖ ਇਹ ਆਖਦਾ ਹੈ: “ਤੋਬਾ ਅਤੇ ਆਰਾਮ ਵਿੱਚ ਤੁਹਾਡੀ ਮੁਕਤੀ ਹੈ, ਸ਼ਾਂਤੀ ਅਤੇ ਭਰੋਸਾ ਵਿੱਚ ਤੁਹਾਡੀ ਤਾਕਤ ਹੈ, ਪਰ ਤੁਹਾਡੇ ਕੋਲ ਇਸ ਵਿੱਚੋਂ ਕੋਈ ਨਹੀਂ ਹੋਵੇਗਾ।

16ਤੁਸੀਂ ਆਖਿਆ, ‘ਨਹੀਂ, ਅਸੀਂ ਘੋੜਿਆਂ ਉੱਤੇ ਭੱਜਾਂਗੇ।’ ਇਸ ਲਈ ਤੁਸੀਂ ਭੱਜੋਗੇ! ਤੁਸੀਂ ਕਿਹਾ ਸੀ, ‘ਅਸੀਂ ਤੇਜ਼ ਘੋੜਿਆਂ ਉੱਤੇ ਸਵਾਰ ਹੋਵਾਂਗੇ।’ ਇਸ ਲਈ ਤੁਹਾਡੇ ਪਿੱਛਾ ਕਰਨ ਵਾਲੇ ਤੇਜ਼ ਹੋਣਗੇ!

17ਇੱਕ ਦੀ ਧਮਕੀ ਨਾਲ ਇੱਕ ਹਜ਼ਾਰਾਂ ਲੋਕ ਭੱਜ ਜਾਣਗੇ। ਪੰਜਾਂ ਦੀ ਧਮਕੀ ਨਾਲ ਤੁਸੀਂ ਸਾਰੇ ਭੱਜ ਜਾਵੋਂਗੇ, ਜਦੋਂ ਤੱਕ ਤੁਸੀਂ ਪਹਾੜ ਦੀ ਚੋਟੀ ਨਾਲ ਝੰਡੇ ਦੇ ਡੰਡੇ ਵਾਂਗ, ਪਹਾੜੀ ਉੱਤੇ ਝੰਡੇ ਵਾਂਗ ਨਹੀਂ ਛੱਡ ਜਾਂਦੇ ਹੋ।”

18ਫਿਰ ਵੀ ਯਾਹਵੇਹ ਤੁਹਾਡੇ ਉੱਤੇ ਮਿਹਰਬਾਨ ਹੋਣਾ ਚਾਹੁੰਦਾ ਹੈ; ਇਸ ਲਈ ਉਹ ਤੁਹਾਡੇ ਉੱਤੇ ਰਹਿਮ ਕਰਨ ਲਈ ਉੱਠੇਗਾ। ਕਿਉਂਕਿ ਯਾਹਵੇਹ ਨਿਆਂ ਦਾ ਪਰਮੇਸ਼ਵਰ ਹੈ। ਮੁਬਾਰਕ ਹਨ ਉਹ ਸਾਰੇ ਜਿਹੜੇ ਉਸ ਦੀ ਉਡੀਕ ਕਰਦੇ ਹਨ!

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.