ਯਸ਼ਾਯਾਹ 30

ਉਹ ਦਾ ਸਾਹ ਇੱਕ ਤੇਜ਼ ਵਗਦੇ ਪਾਣੀ ਵਾਂਗ ਹੈ, ਜਿਹੜਾ ਗਲ਼ ਤੱਕ ਪਹੁੰਚਦਾ ਹੈ। ਉਹ ਕੌਮਾਂ ਨੂੰ ਤਬਾਹੀ ਦੀ ਛਲਣੀ ਵਿੱਚ ਹਿਲਾ ਦਿੰਦਾ ਹੈ; ਤਾਂ ਜੋ ਉਹ ਕੌਮਾਂ ਨੂੰ ਤਬਾਹੀ ਦੇ ਛੱਜ ਨਾਲ ਛੱਟੇ, ਅਤੇ ਭਟਕਾਉਣ ਵਾਲੀ ਲਗਾਮ ਕੌਮਾਂ ਦਿਆਂ ਜਬਾੜਿਆਂ ਵਿੱਚ ਪਾਵੇਗਾ।

Isaiah 30:28 (UKJV) And his breath, as an overflowing stream, shall reach to the midst of the neck, to sift the nations with the sieve of vanity: and there shall be a bridle in the jaws of the people, causing them to go astray.

26ਚੰਦ ਸੂਰਜ ਵਾਂਙੁ ਚਮਕੇਗਾ, ਅਤੇ ਸੂਰਜ ਦੀ ਰੋਸ਼ਨੀ ਸੱਤ ਗੁਣਾ ਵੱਧ ਚਮਕਦਾਰ ਹੋਵੇਗੀ, ਅਰਥਾਤ ਸੱਤਾਂ ਦਿਨਾਂ ਦੇ ਚਾਨਣ ਦੇ ਬਰਾਬਰ ਹੋਵੇਗਾ, ਜਦੋਂ ਯਾਹਵੇਹ ਆਪਣੇ ਲੋਕਾਂ ਦੇ ਜ਼ਖਮਾਂ ਨੂੰ ਭਰ ਦੇਵੇਗਾ ਅਤੇ ਜ਼ਖਮਾਂ ਨੂੰ ਚੰਗਾ ਕਰੇਗਾ।

27ਵੇਖੋ, ਯਾਹਵੇਹ ਦਾ ਨਾਮ ਦੂਰੋਂ ਆਉਂਦਾ ਹੈ, ਕ੍ਰੋਧ ਨਾਲ ਭੱਖਿਆ ਹੋਇਆ ਅਤੇ ਗੂੜ੍ਹੇ ਉੱਠਦੇ ਧੂੰਏਂ ਨਾਲ। ਉਹ ਦੇ ਬੁੱਲ੍ਹ ਕਹਿਰ ਨਾਲ ਭਰੇ ਹੋਏ ਹਨ, ਅਤੇ ਉਹ ਦੀ ਜੀਭ ਭਸਮ ਕਰਨ ਵਾਲੀ ਅੱਗ ਵਾਂਗੂੰ ਹੈ।

28ਉਹ ਦਾ ਸਾਹ ਇੱਕ ਤੇਜ਼ ਵਗਦੇ ਪਾਣੀ ਵਾਂਗ ਹੈ, ਜਿਹੜਾ ਗਲ਼ ਤੱਕ ਪਹੁੰਚਦਾ ਹੈ। ਉਹ ਕੌਮਾਂ ਨੂੰ ਤਬਾਹੀ ਦੀ ਛਲਣੀ ਵਿੱਚ ਹਿਲਾ ਦਿੰਦਾ ਹੈ; ਤਾਂ ਜੋ ਉਹ ਕੌਮਾਂ ਨੂੰ ਤਬਾਹੀ ਦੇ ਛੱਜ ਨਾਲ ਛੱਟੇ, ਅਤੇ ਭਟਕਾਉਣ ਵਾਲੀ ਲਗਾਮ ਕੌਮਾਂ ਦਿਆਂ ਜਬਾੜਿਆਂ ਵਿੱਚ ਪਾਵੇਗਾ।

29ਅਤੇ ਤੁਸੀਂ ਉਸ ਰਾਤ ਨੂੰ ਗਾਓਗੇ ਜਿਵੇਂ ਤੁਸੀਂ ਪਵਿੱਤਰ ਤਿਉਹਾਰ ਮਨਾਉਂਦੇ ਹੋ। ਤੁਹਾਡੇ ਦਿਲ ਖੁਸ਼ ਹੋਣਗੇ ਜਿਵੇਂ ਕੋਈ ਬੰਸਰੀ ਵਜਾਉਂਦੇ ਹੋਏ ਯਾਹਵੇਹ ਦੇ ਪਹਾੜ ਉੱਤੇ, ਇਸਰਾਏਲ ਦੀ ਚੱਟਾਨ ਵੱਲ ਜਾਂਦੇ ਹਨ।

30ਯਾਹਵੇਹ ਲੋਕਾਂ ਨੂੰ ਉਸਦੀ ਸ਼ਾਨਦਾਰ ਆਵਾਜ਼ ਸੁਣਾਉਣ ਲਈ ਪ੍ਰੇਰਿਤ ਕਰੇਗਾ ਅਤੇ ਆਪਣੀ ਬਾਂਹ ਦਾ ਉਲਾਰ, ਤੱਤੇ ਕ੍ਰੋਧ ਨਾਲ ਅਤੇ ਭਸਮ ਕਰਨ ਵਾਲੀ ਅੱਗ ਦੀ ਲਾਟ ਨਾਲ ਵਿਖਾਵੇਗਾ ਨਾਲੇ ਮੋਹਲੇਧਾਰ ਮੀਂਹ, ਵਾਛੜ ਅਤੇ ਗੜੇ ਹੋਣਗੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.