ਯਸ਼ਾਯਾਹ 30

ਉਹ ਸਾਰੇ ਉਸ ਕੌਮ ਦੇ ਕਾਰਨ, ਜੋ ਉਨ੍ਹਾਂ ਲਈ ਲਾਭਦਾਇਕ ਨਹੀਂ, ਸ਼ਰਮਿੰਦੇ ਹੋਣਗੇ, ਉਹ ਨਾ ਸਹਾਇਤਾ ਲਈ, ਨਾ ਲਾਭ ਲਈ, ਪਰ ਸ਼ਰਮਿੰਦਗੀ ਅਤੇ ਨਿੰਦਿਆ ਲਈ ਹੋਵੇਗੀ।

Isaiah 30:5 (UKJV) They were all ashamed of a people that could not profit them, nor be an help nor profit, but a shame, and also a reproach.

3ਪਰ ਫ਼ਿਰਾਊਨ ਦੀ ਸੁਰੱਖਿਆ ਤੁਹਾਡੇ ਲਈ ਸ਼ਰਮਿੰਦਗੀ ਹੋਵੇਗੀ, ਅਤੇ ਮਿਸਰ ਦੀ ਪਨਾਹ ਤੇਰੀ ਬੇਇੱਜ਼ਤੀ ਹੋਵੇਗੀ।

4ਭਾਵੇਂ ਸੋਆਨ ਵਿੱਚ ਉਨ੍ਹਾਂ ਦੇ ਅਧਿਕਾਰੀ ਹੋਣ ਅਤੇ ਉਨ੍ਹਾਂ ਦੇ ਦੂਤ ਹਾਨੇਸ ਵਿੱਚ ਆ ਗਏ ਹੋਣ,

5ਉਹ ਸਾਰੇ ਉਸ ਕੌਮ ਦੇ ਕਾਰਨ, ਜੋ ਉਨ੍ਹਾਂ ਲਈ ਲਾਭਦਾਇਕ ਨਹੀਂ, ਸ਼ਰਮਿੰਦੇ ਹੋਣਗੇ, ਉਹ ਨਾ ਸਹਾਇਤਾ ਲਈ, ਨਾ ਲਾਭ ਲਈ, ਪਰ ਸ਼ਰਮਿੰਦਗੀ ਅਤੇ ਨਿੰਦਿਆ ਲਈ ਹੋਵੇਗੀ।

6ਨੇਗੇਵ ਦੇ ਜਾਨਵਰਾਂ ਬਾਰੇ ਇੱਕ ਭਵਿੱਖਬਾਣੀ: ਕਠਿਨਾਈ ਅਤੇ ਬਿਪਤਾ ਦੇ ਦੇਸ਼ ਵਿੱਚ, ਬੱਬਰ ਸ਼ੇਰ ਅਤੇ ਸ਼ੇਰਨੀਆਂ, ਨਾਗ ਅਤੇ ਸੱਪਾਂ ਦੇ ਦੁਆਰਾ, ਉਹ ਜੁਆਨ ਗਧਿਆਂ ਦੀ ਪਿੱਠ ਉੱਤੇ ਆਪਣਾ ਧਨ, ਅਤੇ ਊਠਾਂ ਦੇ ਕੁਹਾਨਾਂ ਉੱਤੇ ਆਪਣੇ ਖਜ਼ਾਨੇ, ਉਸ ਕੌਮ ਵੱਲ ਚੁੱਕੀ ਲਈ ਜਾਂਦੇ ਹਨ ਜਿਹੜੀ ਲਾਭਦਾਇਕ ਨਹੀਂ,

7ਮਿਸਰ ਨੂੰ ਜਿਸ ਦੀ ਸਹਾਇਤਾ ਬਿਲਕੁਲ ਵਿਅਰਥ ਹੈ। ਇਸ ਲਈ ਮੈਂ ਉਸ ਨੂੰ “ਰਾਹਾਬ ਜਿਹੜੀ ਬੈਠੀ ਰਹਿੰਦੀ ਹੈ” ਸੱਦਿਆ ਹੈ!

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.