ਯਸ਼ਾਯਾਹ 30

ਪਰ ਫ਼ਿਰਾਊਨ ਦੀ ਸੁਰੱਖਿਆ ਤੁਹਾਡੇ ਲਈ ਸ਼ਰਮਿੰਦਗੀ ਹੋਵੇਗੀ, ਅਤੇ ਮਿਸਰ ਦੀ ਪਨਾਹ ਤੇਰੀ ਬੇਇੱਜ਼ਤੀ ਹੋਵੇਗੀ।

Isaiah 30:3 (UKJV) Therefore shall the strength of Pharaoh be your shame, and the trust in the shadow of Egypt your confusion.

1“ਹਾਏ ਵਿਦਰੋਹੀ ਬਾਲਕਾਂ ਉੱਤੇ!” ਯਾਹਵੇਹ ਦਾ ਵਾਕ ਹੈ, ਜਿਹੜੇ ਯੋਜਨਾ ਕਰਦੇ ਪਰ ਮੇਰੀ ਵੱਲੋਂ ਨਹੀਂ, ਜਿਹੜੇ ਨੇਮ ਬੰਨ੍ਹਦੇ ਹਨ ਪਰ ਮੇਰੇ ਆਤਮਾ ਤੋਂ ਨਹੀਂ, ਇਸ ਤਰ੍ਹਾਂ ਉਹ ਪਾਪ ਉੱਤੇ ਪਾਪ ਵਧਾਉਂਦੇ ਹਨ;

2ਜੋ ਮੇਰੇ ਨਾਲ ਸਲਾਹ ਕੀਤੇ ਬਿਨਾਂ ਮਿਸਰ ਨੂੰ ਜਾਂਦੇ ਹਨ; ਜੋ ਫ਼ਿਰਾਊਨ ਦੀ ਸੁਰੱਖਿਆ ਅਤੇ ਸਹਾਇਤਾ ਲਈ, ਅਤੇ ਮਿਸਰ ਦੀ ਪਨਾਹ ਵੱਲ ਵੇਖਦੇ ਹਨ।

3ਪਰ ਫ਼ਿਰਾਊਨ ਦੀ ਸੁਰੱਖਿਆ ਤੁਹਾਡੇ ਲਈ ਸ਼ਰਮਿੰਦਗੀ ਹੋਵੇਗੀ, ਅਤੇ ਮਿਸਰ ਦੀ ਪਨਾਹ ਤੇਰੀ ਬੇਇੱਜ਼ਤੀ ਹੋਵੇਗੀ।

4ਭਾਵੇਂ ਸੋਆਨ ਵਿੱਚ ਉਨ੍ਹਾਂ ਦੇ ਅਧਿਕਾਰੀ ਹੋਣ ਅਤੇ ਉਨ੍ਹਾਂ ਦੇ ਦੂਤ ਹਾਨੇਸ ਵਿੱਚ ਆ ਗਏ ਹੋਣ,

5ਉਹ ਸਾਰੇ ਉਸ ਕੌਮ ਦੇ ਕਾਰਨ, ਜੋ ਉਨ੍ਹਾਂ ਲਈ ਲਾਭਦਾਇਕ ਨਹੀਂ, ਸ਼ਰਮਿੰਦੇ ਹੋਣਗੇ, ਉਹ ਨਾ ਸਹਾਇਤਾ ਲਈ, ਨਾ ਲਾਭ ਲਈ, ਪਰ ਸ਼ਰਮਿੰਦਗੀ ਅਤੇ ਨਿੰਦਿਆ ਲਈ ਹੋਵੇਗੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.