ਯਸ਼ਾਯਾਹ 32

ਹਰ ਇੱਕ ਹਵਾ ਤੋਂ ਪਨਾਹ ਅਤੇ ਤੂਫ਼ਾਨ ਤੋਂ ਪਨਾਹ ਵਰਗਾ ਹੋਵੇਗਾ, ਮਾਰੂਥਲ ਵਿੱਚ ਪਾਣੀ ਦੀਆਂ ਨਦੀਆਂ ਵਾਂਗ ਅਤੇ ਪਿਆਸ ਦੀ ਧਰਤੀ ਵਿੱਚ ਇੱਕ ਵੱਡੀ ਚੱਟਾਨ ਦੇ ਪਰਛਾਵੇਂ ਵਰਗਾ ਹੋਵੇਗਾ।

Isaiah 32:2 (UKJV) And a man shall be as an hiding place from the wind, and a covert from the tempest; as rivers of water in a dry place, as the shadow of a great rock in a weary land.

1ਵੇਖੋ, ਇੱਕ ਰਾਜਾ ਧਰਮ ਨਾਲ ਰਾਜ ਕਰੇਗਾ ਅਤੇ ਹਾਕਮ ਨਿਆਂ ਨਾਲ ਰਾਜ ਕਰਨਗੇ।

2ਹਰ ਇੱਕ ਹਵਾ ਤੋਂ ਪਨਾਹ ਅਤੇ ਤੂਫ਼ਾਨ ਤੋਂ ਪਨਾਹ ਵਰਗਾ ਹੋਵੇਗਾ, ਮਾਰੂਥਲ ਵਿੱਚ ਪਾਣੀ ਦੀਆਂ ਨਦੀਆਂ ਵਾਂਗ ਅਤੇ ਪਿਆਸ ਦੀ ਧਰਤੀ ਵਿੱਚ ਇੱਕ ਵੱਡੀ ਚੱਟਾਨ ਦੇ ਪਰਛਾਵੇਂ ਵਰਗਾ ਹੋਵੇਗਾ।

3ਤਦ ਵੇਖਣ ਵਾਲਿਆਂ ਦੀਆਂ ਅੱਖਾਂ ਬੰਦ ਨਾ ਹੋਣਗੀਆਂ, ਅਤੇ ਸੁਣਨ ਵਾਲਿਆਂ ਦੇ ਕੰਨ ਸੁਣਨਗੇ।

4ਕਾਹਲਿਆਂ ਦਾ ਮਨ ਗਿਆਨ ਸਮਝੇਗਾ, ਅਤੇ ਥਥਲਿਆਂ ਦੀ ਜ਼ਬਾਨ ਸਪੱਸ਼ਟ ਬੋਲਣ ਲਈ ਤਿਆਰ ਰਹੇਗੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.