1ਵੇਖੋ, ਇੱਕ ਰਾਜਾ ਧਰਮ ਨਾਲ ਰਾਜ ਕਰੇਗਾ ਅਤੇ ਹਾਕਮ ਨਿਆਂ ਨਾਲ ਰਾਜ ਕਰਨਗੇ।
2ਹਰ ਇੱਕ ਹਵਾ ਤੋਂ ਪਨਾਹ ਅਤੇ ਤੂਫ਼ਾਨ ਤੋਂ ਪਨਾਹ ਵਰਗਾ ਹੋਵੇਗਾ, ਮਾਰੂਥਲ ਵਿੱਚ ਪਾਣੀ ਦੀਆਂ ਨਦੀਆਂ ਵਾਂਗ ਅਤੇ ਪਿਆਸ ਦੀ ਧਰਤੀ ਵਿੱਚ ਇੱਕ ਵੱਡੀ ਚੱਟਾਨ ਦੇ ਪਰਛਾਵੇਂ ਵਰਗਾ ਹੋਵੇਗਾ।
3ਤਦ ਵੇਖਣ ਵਾਲਿਆਂ ਦੀਆਂ ਅੱਖਾਂ ਬੰਦ ਨਾ ਹੋਣਗੀਆਂ, ਅਤੇ ਸੁਣਨ ਵਾਲਿਆਂ ਦੇ ਕੰਨ ਸੁਣਨਗੇ।
4ਕਾਹਲਿਆਂ ਦਾ ਮਨ ਗਿਆਨ ਸਮਝੇਗਾ, ਅਤੇ ਥਥਲਿਆਂ ਦੀ ਜ਼ਬਾਨ ਸਪੱਸ਼ਟ ਬੋਲਣ ਲਈ ਤਿਆਰ ਰਹੇਗੀ।
5ਹੁਣ ਮੂਰਖ ਨੂੰ ਨੇਕ ਨਹੀਂ ਕਿਹਾ ਜਾਵੇਗਾ ਅਤੇ ਨਾ ਹੀ ਬਦਮਾਸ਼ ਦਾ ਆਦਰ ਕੀਤਾ ਜਾਵੇਗਾ।