3ਤਦ ਵੇਖਣ ਵਾਲਿਆਂ ਦੀਆਂ ਅੱਖਾਂ ਬੰਦ ਨਾ ਹੋਣਗੀਆਂ, ਅਤੇ ਸੁਣਨ ਵਾਲਿਆਂ ਦੇ ਕੰਨ ਸੁਣਨਗੇ।
4ਕਾਹਲਿਆਂ ਦਾ ਮਨ ਗਿਆਨ ਸਮਝੇਗਾ, ਅਤੇ ਥਥਲਿਆਂ ਦੀ ਜ਼ਬਾਨ ਸਪੱਸ਼ਟ ਬੋਲਣ ਲਈ ਤਿਆਰ ਰਹੇਗੀ।
5ਹੁਣ ਮੂਰਖ ਨੂੰ ਨੇਕ ਨਹੀਂ ਕਿਹਾ ਜਾਵੇਗਾ ਅਤੇ ਨਾ ਹੀ ਬਦਮਾਸ਼ ਦਾ ਆਦਰ ਕੀਤਾ ਜਾਵੇਗਾ।
6ਕਿਉਂਕਿ ਮੂਰਖ ਲੋਕ ਮੂਰਖਤਾ ਬੋਲਦੇ ਹਨ, ਉਨ੍ਹਾਂ ਦੇ ਦਿਲ ਬਦੀ ਵੱਲ ਝੁਕੇ ਹੋਏ ਹਨ: ਉਹ ਅਧਰਮ ਦੀਆਂ ਗੱਲਾਂ ਦਾ ਅਭਿਆਸ ਕਰਦੇ ਹਨ ਅਤੇ ਯਾਹਵੇਹ ਬਾਰੇ ਗਲਤ ਗੱਲਾਂ ਕਰਦੇ ਹਨ; ਉਹ ਭੁੱਖਿਆਂ ਨੂੰ ਖਾਲੀ ਛੱਡ ਦਿੰਦੇ ਹਨ ਅਤੇ ਪਿਆਸੇ ਨੂੰ ਪਾਣੀ ਰੋਕਦੇ ਹਨ।
7ਬਦਮਾਸ਼ ਬੁਰੇ ਤਰੀਕੇ ਵਰਤਦੇ ਹਨ, ਉਹ ਝੂਠ ਨਾਲ ਗਰੀਬਾਂ ਨੂੰ ਤਬਾਹ ਕਰਨ ਲਈ ਬੁਰੀਆਂ ਯੋਜਨਾਵਾਂ ਬਣਾਉਂਦੇ ਹਨ, ਭਾਵੇਂ ਲੋੜਵੰਦ ਦੀ ਬੇਨਤੀ ਨਿਆਂ ਹੋਵੇ।