ਯਸ਼ਾਯਾਹ 32

ਕਿਉਂਕਿ ਮੂਰਖ ਲੋਕ ਮੂਰਖਤਾ ਬੋਲਦੇ ਹਨ, ਉਨ੍ਹਾਂ ਦੇ ਦਿਲ ਬਦੀ ਵੱਲ ਝੁਕੇ ਹੋਏ ਹਨ: ਉਹ ਅਧਰਮ ਦੀਆਂ ਗੱਲਾਂ ਦਾ ਅਭਿਆਸ ਕਰਦੇ ਹਨ ਅਤੇ ਯਾਹਵੇਹ ਬਾਰੇ ਗਲਤ ਗੱਲਾਂ ਕਰਦੇ ਹਨ; ਉਹ ਭੁੱਖਿਆਂ ਨੂੰ ਖਾਲੀ ਛੱਡ ਦਿੰਦੇ ਹਨ ਅਤੇ ਪਿਆਸੇ ਨੂੰ ਪਾਣੀ ਰੋਕਦੇ ਹਨ।

Isaiah 32:6 (UKJV) For the vile person will speak villainy, and his heart will work iniquity, to practice hypocrisy, and to utter error against the LORD, to make empty the soul of the hungry, and he will cause the drink of the thirsty to fail.

4ਕਾਹਲਿਆਂ ਦਾ ਮਨ ਗਿਆਨ ਸਮਝੇਗਾ, ਅਤੇ ਥਥਲਿਆਂ ਦੀ ਜ਼ਬਾਨ ਸਪੱਸ਼ਟ ਬੋਲਣ ਲਈ ਤਿਆਰ ਰਹੇਗੀ।

5ਹੁਣ ਮੂਰਖ ਨੂੰ ਨੇਕ ਨਹੀਂ ਕਿਹਾ ਜਾਵੇਗਾ ਅਤੇ ਨਾ ਹੀ ਬਦਮਾਸ਼ ਦਾ ਆਦਰ ਕੀਤਾ ਜਾਵੇਗਾ।

6ਕਿਉਂਕਿ ਮੂਰਖ ਲੋਕ ਮੂਰਖਤਾ ਬੋਲਦੇ ਹਨ, ਉਨ੍ਹਾਂ ਦੇ ਦਿਲ ਬਦੀ ਵੱਲ ਝੁਕੇ ਹੋਏ ਹਨ: ਉਹ ਅਧਰਮ ਦੀਆਂ ਗੱਲਾਂ ਦਾ ਅਭਿਆਸ ਕਰਦੇ ਹਨ ਅਤੇ ਯਾਹਵੇਹ ਬਾਰੇ ਗਲਤ ਗੱਲਾਂ ਕਰਦੇ ਹਨ; ਉਹ ਭੁੱਖਿਆਂ ਨੂੰ ਖਾਲੀ ਛੱਡ ਦਿੰਦੇ ਹਨ ਅਤੇ ਪਿਆਸੇ ਨੂੰ ਪਾਣੀ ਰੋਕਦੇ ਹਨ।

7ਬਦਮਾਸ਼ ਬੁਰੇ ਤਰੀਕੇ ਵਰਤਦੇ ਹਨ, ਉਹ ਝੂਠ ਨਾਲ ਗਰੀਬਾਂ ਨੂੰ ਤਬਾਹ ਕਰਨ ਲਈ ਬੁਰੀਆਂ ਯੋਜਨਾਵਾਂ ਬਣਾਉਂਦੇ ਹਨ, ਭਾਵੇਂ ਲੋੜਵੰਦ ਦੀ ਬੇਨਤੀ ਨਿਆਂ ਹੋਵੇ।

8ਪਰ ਨੇਕ ਲੋਕ ਨੇਕ ਯੋਜਨਾਵਾਂ ਬਣਾਉਂਦੇ ਹਨ, ਅਤੇ ਨੇਕ ਕੰਮਾਂ ਨਾਲ ਉਹ ਕਾਇਮ ਰਹਿੰਦੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.