ਯਸ਼ਾਯਾਹ 33

ਜਿਹੜੇ ਧਰਮ ਨਾਲ ਚੱਲਦੇ ਹਨ ਅਤੇ ਜੋ ਸਹੀ ਗੱਲਾਂ ਕਰਦਾ ਹੈ, ਜਿਹੜਾ ਜ਼ੁਲਮ ਦੀ ਕਮਾਈ ਨੂੰ ਤੁੱਛ ਜਾਣਦਾ ਅਤੇ ਰਿਸ਼ਵਤ ਲੈਣ ਤੋਂ ਆਪਣੇ ਹੱਥਾਂ ਨੂੰ ਰੋਕਦਾ ਹੈ, ਖੂਨ ਦੀ ਗੱਲ ਸੁਣਨ ਤੋਂ ਆਪਣੇ ਕੰਨ ਬੰਦ ਕਰਦਾ ਹੈ, ਅਤੇ ਬਦੀ ਦੇ ਵੇਖਣ ਤੋਂ ਆਪਣੀਆਂ ਅੱਖਾਂ ਮੀਟ ਲੈਂਦਾ ਹੈ,

Isaiah 33:15 (UKJV) He that walks righteously, and speaks uprightly; he that despises the gain of oppressions, that shakes his hands from holding of bribes, that stops his ears from hearing of blood, and shuts his eyes from seeing evil;

13ਤੁਸੀਂ ਜਿਹੜੇ ਦੂਰ ਹੋ, ਸੁਣੋ ਕਿ ਮੈਂ ਕੀ ਕੀਤਾ ਹੈ। ਹੇ ਨੇੜੇ ਦਿਓ, ਤੁਸੀਂ ਮੇਰੀ ਸ਼ਕਤੀ ਨੂੰ ਜਾਣੋ!

14ਸੀਯੋਨ ਵਿੱਚ ਪਾਪੀ ਡਰੇ ਹੋਏ ਹਨ; ਅਧਰਮੀ ਕੰਬਦਾ ਹੈ: “ਸਾਡੇ ਵਿੱਚੋਂ ਕੌਣ ਭਸਮ ਕਰਨ ਵਾਲੀ ਅੱਗ ਵਿੱਚ ਰਹਿ ਸਕਦਾ ਹੈ? ਸਾਡੇ ਵਿੱਚੋਂ ਕੌਣ ਸਦੀਪਕ ਸਾੜੇ ਕੋਲ ਰਹਿ ਸਕਦਾ ਹੈ?”

15ਜਿਹੜੇ ਧਰਮ ਨਾਲ ਚੱਲਦੇ ਹਨ ਅਤੇ ਜੋ ਸਹੀ ਗੱਲਾਂ ਕਰਦਾ ਹੈ, ਜਿਹੜਾ ਜ਼ੁਲਮ ਦੀ ਕਮਾਈ ਨੂੰ ਤੁੱਛ ਜਾਣਦਾ ਅਤੇ ਰਿਸ਼ਵਤ ਲੈਣ ਤੋਂ ਆਪਣੇ ਹੱਥਾਂ ਨੂੰ ਰੋਕਦਾ ਹੈ, ਖੂਨ ਦੀ ਗੱਲ ਸੁਣਨ ਤੋਂ ਆਪਣੇ ਕੰਨ ਬੰਦ ਕਰਦਾ ਹੈ, ਅਤੇ ਬਦੀ ਦੇ ਵੇਖਣ ਤੋਂ ਆਪਣੀਆਂ ਅੱਖਾਂ ਮੀਟ ਲੈਂਦਾ ਹੈ,

16ਇਹ ਉਹ ਹਨ ਜੋ ਉਚਾਈਆਂ ਵਿੱਚ ਰਹਿਣਗੇ, ਜਿਨ੍ਹਾਂ ਦੀ ਪਨਾਹ ਪਹਾੜੀ ਕਿਲ੍ਹਾ ਹੋਵੇਗੀ। ਉਨ੍ਹਾਂ ਦੀ ਰੋਟੀ ਪੂਰਤੀ ਕੀਤੀ ਜਾਵੇਗੀ, ਅਤੇ ਉਹਨਾਂ ਨੂੰ ਪਾਣੀ ਦੀ ਕਦੀ ਕਮੀ ਨਹੀਂ ਹੋਵੇਗੀ।

17ਤੇਰੀਆਂ ਅੱਖਾਂ ਰਾਜੇ ਨੂੰ ਉਹ ਦੀ ਸੁੰਦਰਤਾ ਵਿੱਚ ਵੇਖਣਗੀਆਂ ਅਤੇ ਦੂਰ ਤੱਕ ਫੈਲੀ ਹੋਈ ਧਰਤੀ ਨੂੰ ਵੇਖਣਗੀਆਂ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.