ਯਸ਼ਾਯਾਹ 33

ਇਹ ਉਹ ਹਨ ਜੋ ਉਚਾਈਆਂ ਵਿੱਚ ਰਹਿਣਗੇ, ਜਿਨ੍ਹਾਂ ਦੀ ਪਨਾਹ ਪਹਾੜੀ ਕਿਲ੍ਹਾ ਹੋਵੇਗੀ। ਉਨ੍ਹਾਂ ਦੀ ਰੋਟੀ ਪੂਰਤੀ ਕੀਤੀ ਜਾਵੇਗੀ, ਅਤੇ ਉਹਨਾਂ ਨੂੰ ਪਾਣੀ ਦੀ ਕਦੀ ਕਮੀ ਨਹੀਂ ਹੋਵੇਗੀ।

Isaiah 33:16 (UKJV) He shall dwell on high: his place of defence shall be the munitions of rocks: bread shall be given him; his waters shall be sure.

14ਸੀਯੋਨ ਵਿੱਚ ਪਾਪੀ ਡਰੇ ਹੋਏ ਹਨ; ਅਧਰਮੀ ਕੰਬਦਾ ਹੈ: “ਸਾਡੇ ਵਿੱਚੋਂ ਕੌਣ ਭਸਮ ਕਰਨ ਵਾਲੀ ਅੱਗ ਵਿੱਚ ਰਹਿ ਸਕਦਾ ਹੈ? ਸਾਡੇ ਵਿੱਚੋਂ ਕੌਣ ਸਦੀਪਕ ਸਾੜੇ ਕੋਲ ਰਹਿ ਸਕਦਾ ਹੈ?”

15ਜਿਹੜੇ ਧਰਮ ਨਾਲ ਚੱਲਦੇ ਹਨ ਅਤੇ ਜੋ ਸਹੀ ਗੱਲਾਂ ਕਰਦਾ ਹੈ, ਜਿਹੜਾ ਜ਼ੁਲਮ ਦੀ ਕਮਾਈ ਨੂੰ ਤੁੱਛ ਜਾਣਦਾ ਅਤੇ ਰਿਸ਼ਵਤ ਲੈਣ ਤੋਂ ਆਪਣੇ ਹੱਥਾਂ ਨੂੰ ਰੋਕਦਾ ਹੈ, ਖੂਨ ਦੀ ਗੱਲ ਸੁਣਨ ਤੋਂ ਆਪਣੇ ਕੰਨ ਬੰਦ ਕਰਦਾ ਹੈ, ਅਤੇ ਬਦੀ ਦੇ ਵੇਖਣ ਤੋਂ ਆਪਣੀਆਂ ਅੱਖਾਂ ਮੀਟ ਲੈਂਦਾ ਹੈ,

16ਇਹ ਉਹ ਹਨ ਜੋ ਉਚਾਈਆਂ ਵਿੱਚ ਰਹਿਣਗੇ, ਜਿਨ੍ਹਾਂ ਦੀ ਪਨਾਹ ਪਹਾੜੀ ਕਿਲ੍ਹਾ ਹੋਵੇਗੀ। ਉਨ੍ਹਾਂ ਦੀ ਰੋਟੀ ਪੂਰਤੀ ਕੀਤੀ ਜਾਵੇਗੀ, ਅਤੇ ਉਹਨਾਂ ਨੂੰ ਪਾਣੀ ਦੀ ਕਦੀ ਕਮੀ ਨਹੀਂ ਹੋਵੇਗੀ।

17ਤੇਰੀਆਂ ਅੱਖਾਂ ਰਾਜੇ ਨੂੰ ਉਹ ਦੀ ਸੁੰਦਰਤਾ ਵਿੱਚ ਵੇਖਣਗੀਆਂ ਅਤੇ ਦੂਰ ਤੱਕ ਫੈਲੀ ਹੋਈ ਧਰਤੀ ਨੂੰ ਵੇਖਣਗੀਆਂ।

18ਤੇਰਾ ਮਨ ਉਸ ਬੀਤੇ ਹੋਏ ਭੈਅ ਬਾਰੇ ਸੋਚੇਗਾ: “ਲੇਖਾ ਲੈਣ ਵਾਲਾ ਕਿੱਥੇ ਹੈ? ਲਗਾਨ ਵਸੂਲਣ ਵਾਲਾ ਕਿੱਥੇ ਹੈ? ਬੁਰਜ਼ਾਂ ਦਾ ਗਿਣਨ ਵਾਲਾ ਕਿੱਥੇ ਹੈ?”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.