12ਲੋਕ ਸੜ ਕੇ ਸੁਆਹ ਹੋ ਜਾਣਗੇ। ਕੱਟੀਆਂ ਹੋਈਆਂ ਝਾੜੀਆਂ ਵਾਂਗ ਉਹ ਸਾੜ ਦਿੱਤੇ ਜਾਣਗੇ।”
13ਤੁਸੀਂ ਜਿਹੜੇ ਦੂਰ ਹੋ, ਸੁਣੋ ਕਿ ਮੈਂ ਕੀ ਕੀਤਾ ਹੈ। ਹੇ ਨੇੜੇ ਦਿਓ, ਤੁਸੀਂ ਮੇਰੀ ਸ਼ਕਤੀ ਨੂੰ ਜਾਣੋ!
14ਸੀਯੋਨ ਵਿੱਚ ਪਾਪੀ ਡਰੇ ਹੋਏ ਹਨ; ਅਧਰਮੀ ਕੰਬਦਾ ਹੈ: “ਸਾਡੇ ਵਿੱਚੋਂ ਕੌਣ ਭਸਮ ਕਰਨ ਵਾਲੀ ਅੱਗ ਵਿੱਚ ਰਹਿ ਸਕਦਾ ਹੈ? ਸਾਡੇ ਵਿੱਚੋਂ ਕੌਣ ਸਦੀਪਕ ਸਾੜੇ ਕੋਲ ਰਹਿ ਸਕਦਾ ਹੈ?”
15ਜਿਹੜੇ ਧਰਮ ਨਾਲ ਚੱਲਦੇ ਹਨ ਅਤੇ ਜੋ ਸਹੀ ਗੱਲਾਂ ਕਰਦਾ ਹੈ, ਜਿਹੜਾ ਜ਼ੁਲਮ ਦੀ ਕਮਾਈ ਨੂੰ ਤੁੱਛ ਜਾਣਦਾ ਅਤੇ ਰਿਸ਼ਵਤ ਲੈਣ ਤੋਂ ਆਪਣੇ ਹੱਥਾਂ ਨੂੰ ਰੋਕਦਾ ਹੈ, ਖੂਨ ਦੀ ਗੱਲ ਸੁਣਨ ਤੋਂ ਆਪਣੇ ਕੰਨ ਬੰਦ ਕਰਦਾ ਹੈ, ਅਤੇ ਬਦੀ ਦੇ ਵੇਖਣ ਤੋਂ ਆਪਣੀਆਂ ਅੱਖਾਂ ਮੀਟ ਲੈਂਦਾ ਹੈ,
16ਇਹ ਉਹ ਹਨ ਜੋ ਉਚਾਈਆਂ ਵਿੱਚ ਰਹਿਣਗੇ, ਜਿਨ੍ਹਾਂ ਦੀ ਪਨਾਹ ਪਹਾੜੀ ਕਿਲ੍ਹਾ ਹੋਵੇਗੀ। ਉਨ੍ਹਾਂ ਦੀ ਰੋਟੀ ਪੂਰਤੀ ਕੀਤੀ ਜਾਵੇਗੀ, ਅਤੇ ਉਹਨਾਂ ਨੂੰ ਪਾਣੀ ਦੀ ਕਦੀ ਕਮੀ ਨਹੀਂ ਹੋਵੇਗੀ।